550ਵਾਂ ਪ੍ਰਕਾਸ਼ ਪੁਰਬ ਦੋਹਾ ਕਤਰ ''ਚ ਧੂਮ ਧਾਮ ਨਾਲ ਮਨਾਇਆ ਗਿਆ

11/19/2019 12:37:01 AM

ਜਲੰਧਰ — ਸਿੱਖ ਧਰਮ ਦੇ ਬਾਨੀ, ਯੁੱਗ ਪਰਿਵਰਤਕ, ਪਹਿਲੇ ਪਾਤਸ਼ਾਹ, ਦੁਨੀਆ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਦੁਨੀਆ ਦੇ ਹਰ ਕੋਨੇ 'ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦੋਹਾ ਕਤਰ ਦੀ ਧਰਤੀ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਸੇਵਾ ਸੁਸਾਇਟੀ (QDSBG)ਅਤੇ  ਪੰਜਾਬੀ ਭਾਈਚਾਰੇ ਵਲੋਂ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਇਆ ਕਥਾ, ਕੀਰਤਨ, ਕਵੀਸ਼ਰੀ ਜਥੇਆ ਨੇ ਗੁਰੂ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਇਸ ਤੋਂ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਗੁਰੂ ਪਾਤਸ਼ਾਹ ਜੀ ਨੇ ਨਾ ਸਿਰਫ਼ ਲੋਕਾਂ ਨੂੰ ਵਹਿਮਾਂ-ਭਰਮਾਂ ਵਿੱਚੋਂ ਕੱਢਿਆ ਸਗੋਂ ਦੁਨੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਵਾਤਾਵਰਣ ਦੀ ਸੰਭਾਲ ਬਾਰੇ ਵੀ ਸੁਨੇਹਾ ਦਿੱਤਾ ਜਿਸ 'ਤੇ ਸਾਨੂੰ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਕਰਮ ਅਤੇ ਧਰਮ ਦੇ ਸਿਧਾਂਤ ਨੂੰ ਸਾਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਪਣਾ ਕੇ ਹੱਕ-ਸੱਚ ਦੀ ਕਿਰਤ ਕਰਨੀ ਚਾਹੀਦੀ ਹੈ ਤੇ ਵੰਡ ਕੇ ਛੱਕਣਾ ਚਾਹੀਦਾ ਹੈ। ਜਿਸ ਨੇ ਤੁਰ ਕੇ ਪੂਰੀ ਦੁਨੀਆ ਗਾਹੀ ਤੇ ਸਮੁੱਚੀ ਲੋਕਾਈ ਨੂੰ ਸਿੱਧੇ ਰਾਹੇ ਪਾਇਆ, ਆਓ ਬਾਬੇ ਨਾਨਕ ਦੇ ਦੱਸੇ ਰਾਹਾਂ 'ਤੇ ਚੱਲੀਏ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ।


Inder Prajapati

Content Editor

Related News