ਯੂਕ੍ਰੇਨ ਦੀਆਂ ਬੰਦਰਗਾਹਾਂ ''ਚ ਫਸੇ 53 ਵਿਦੇਸ਼ੀ ਜਹਾਜ਼

08/18/2022 5:34:10 PM

ਕੀਵ (ਵਾਰਤਾ): ਰੂਸ ਦੇ ਰਾਸ਼ਟਰੀ ਰੱਖਿਆ ਕੰਟਰੋਲ ਕੇਂਦਰ ਦੇ ਮੁਖੀ ਕਰਨਲ ਜਨਰਲ ਮਿਖਾਇਲ ਮਿਜ਼ਿਨਸੇਵ ਨੇ ਕਿਹਾ ਕਿ 14 ਦੇਸ਼ਾਂ ਦੇ 53 ਜਹਾਜ਼ ਅਜੇ ਵੀ ਯੂਕ੍ਰੇਨ ਦੀਆਂ ਛੇ ਬੰਦਰਗਾਹਾਂ 'ਤੇ ਫਸੇ ਹੋਏ ਹਨ। ਕਰਨਲ ਜਨਰਲ ਮਿਗਿਨਤਸੇਵ ਨੇ ਦੱਸਿਆ ਕਿ ਯੂਕ੍ਰੇਨ ਦੀਆਂ ਛੇ ਬੰਦਰਗਾਹਾਂ ਖੇਰਸਨ, ਨਿਕੋਲੇਵ, ਚੇਰਨੋਮੋਸਕਰ, ਓਚਾਕੋਵ, ਓਡੇਸਾ ਅਤੇ ਉਜਨੇਸੀ ਵਿੱਚ 14 ਦੇਸ਼ਾਂ ਦੇ 53 ਵਿਦੇਸ਼ੀ ਜਹਾਜ਼ ਫਸੇ ਹੋਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੇ ਰਾਸ਼ਟਰਪਤੀ ਦਾ ਔਰਤਾਂ ਨੂੰ ਆਫਰ, 10 ਬੱਚੇ ਪੈਦਾ ਕਰੋ, ਸਰਕਾਰ ਦੇਵੇਗੀ ਕਰੀਬ 13 ਲੱਖ ਰੁਪਏ

ਹੁਣ ਤੱਕ ਕੁੱਲ 21 ਜਹਾਜ਼ ਯੂਕ੍ਰੇਨ ਦੀਆਂ ਬੰਦਰਗਾਹਾਂ ਤੋਂ ਰਵਾਨਾ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਲੱਖ 63 ਹਜ਼ਾਰ 318 ਟਨ ਅਨਾਜ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਅਨਾਜ ਵਿੱਚ 4,51,481 ਟਨ ਮੱਕੀ, 50,301 ਟਨ ਆਟਾ, 11,000 ਟਨ ਸੋਇਆਬੀਨ, 6,000 ਟਨ ਸੂਰਜਮੁਖੀ ਦਾ ਤੇਲ, 41,622 ਟਨ ਕਣਕ ਅਤੇ 2,914 ਟਨ ਸੂਰਜਮੁਖੀ ਸ਼ਾਮਲ ਹੈ।


Vandana

Content Editor

Related News