50 ਫੀਸਦੀ ਔਰਤਾਂ ਰਿਲੇਸ਼ਨਸ਼ਿਪ ''ਚ ਰੱਖਦੀਆਂ ਹਨ ਬੈਕਅਪ ਪਾਰਟਨਰ!

01/11/2020 10:27:06 PM

ਲੰਡਨ- ਤੁਸੀਂ ਵੀ ਅਕਸਰ ਲਾਈਫ ਵਿਚ ਬੈਕਅਪ ਪਲਾਨ ਲੈ ਕੇ ਚੱਲਦੇ ਹੋਵੋਗੇ? ਇਹ ਵਾਲਾ ਕੰਮ ਨਾ ਹੋਇਆ ਤਾਂ ਇਸ ਨਾਲ ਕੰਮ ਚਲਾ ਲਵਾਂਗੇ ਪਰ ਜੇਕਰ ਇਹੀ ਕੰਮ ਕੋਈ ਰਿਲੇਸ਼ਨ ਵਿਚ ਕਰੇ। ਮਤਲਬ ਇਕ ਪਾਰਟਨਰ ਦੇ ਰਹਿੰਦੇ ਹੋਏ ਬੈਕਅਪ ਪਾਰਟਨਰ ਨੂੰ ਨਾਲ ਰੱਖਣਾ। ਤੁਹਾਨੂੰ ਇਹ ਸੁਣ ਕੇ ਚਾਹੇ ਅਜੀਬ ਲੱਗੇ ਪਰ ਇਕ ਮਾਰਕੀਟਿੰਗ ਰਿਸਰਚ ਕੰਪਨੀ ਵਲੋਂ ਕਰਵਾਏ ਗਏ ਰਿਸਰਚ ਦੀ ਮੰਨੀਏ ਤਾਂ ਕਰੀਬ 50 ਫੀਸਦੀ ਔਰਤਾਂ ਰਿਲੇਸ਼ਨਸ਼ਿਪ ਵਿਚ ਬੈਕਅਪ ਪਾਰਟਨਰ ਲੈ ਕੇ ਚੱਲਦੀਆਂ ਹਨ। 

ਯੂਕੇ ਵਿਚ ਇਕ ਹਜ਼ਾਰ ਔਰਤਾਂ ਸਰਵੇ ਵਿਚ ਹੋਈਆਂ ਸ਼ਾਮਲ
ਆਨਲਾਈਨ ਤੇ ਮੋਬਾਈਲ ਪੋਲਿੰਗ ਵਿਚ ਸਪੈਸ਼ਲਾਈਜ਼ਡ ਮਾਰਕੀਟਿੰਗ ਰਿਸਰਚ ਕੰਪਨੀ ਵਨਪੋਲ ਨੇ ਯੂਕੇ ਦੀਆਂ ਇਕ ਹਜ਼ਾਰ ਔਰਤਾਂ ਨੂੰ ਇਸ ਸਰਵੇ ਵਿਚ ਸ਼ਾਮਲ ਕੀਤਾ, ਜਿਸ ਵਿਚ 50 ਫੀਸਦੀ ਵਿਆਹੀਆਂ ਤੇ ਕੁਆਰੀਆਂ ਔਰਤਾਂ ਨੇ ਮੰਨਿਆ ਕਿ ਉਹ ਬੈਕਅਪ ਪਲਾਨ ਜਾਂ ਪਾਰਟਨਰ ਰੈਡੀ ਰੱਖਦੀਆਂ ਹਨ। ਜੇਕਰ ਮੌਜੂਦਾ ਰਿਸ਼ਤਾ ਨਹੀਂ ਚੱਲਦਾ ਤਾਂ ਉਸ ਨਾਲ ਬ੍ਰੇਕਅਪ ਕਰ ਦੂਜੇ ਪਾਰਟਨਰ ਦੇ ਕੋਲ ਚਲੀਆਂ ਜਾਂਦੀਆਂ ਹਨ। ਬੈਕਅਪ ਪਾਰਟਨਰ ਰੱਖਣ ਦੀ ਗੱਲ ਸਵਿਕਾਰ ਕਰਨ ਵਾਲੀਆਂ ਜ਼ਿਆਦਾਤਰ ਔਰਤਾਂ ਨੇ ਮੰਨਿਆ ਕਿ ਉਹਨਾਂ ਦਾ ਬੈਕਅਪ ਪਾਰਟਨਰ ਉਹਨਾਂ ਦਾ ਪੁਰਾਣਾ ਦੋਸਤ ਹੁੰਦਾ ਹੈ, ਜਿਸ ਨੂੰ ਉਹਨਾਂ ਵਿਚ ਰੋਮਾਂਟਿਕ ਇੰਟਰਸਟ ਹੁੰਦਾ ਹੈ।

ਸਰਵੇ ਵਿਚ ਸ਼ਾਮਲ ਔਰਤਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਬੈਕਅਪ ਪਰਸਨ ਕੋਈ ਵੀ ਹੋ ਸਕਦਾ ਹੈ- ਉਹਨਾਂ ਦਾ ਆਫਿਸ ਕਲੀਗ, ਸਾਬਕਾ ਪਤੀ, ਸਕੂਲ ਦਾ ਦੋਸਤ ਜਾਂ ਫਿਰ ਜਿਮ ਪਾਰਟਨਰ। ਇਥੇ ਜ਼ਰੂਰੀ ਇਹ ਹੈ ਕਿ ਉਸ ਵਿਅਕਤੀ ਨੂੰ ਮਹਿਲਾ ਲੰਬੇ ਸਮੇਂ ਤੋਂ ਜਾਣਦੀ ਹੋਵੇ ਤੇ ਉਹ ਵਿਅਕਤੀ ਵੀ ਇਸ ਇੰਤਜ਼ਾਰ ਵਿਚ ਹੋਵੇ ਕਿ ਜਦੋਂ ਲੋੜ ਪਵੇ ਤਾਂ ਉਹ ਉਸ ਦੇ ਕੋਲ ਜਾ ਸਕੇ। ਕਰੀਬ 10 ਫੀਸਦੀ ਔਰਤਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਬੈਕਅਪ ਪਾਰਟਨਰ ਅਜਿਹਾ ਵਿਅਕਤੀ ਹੁੰਦਾ ਹੈ, ਜਿਸ ਨੇ ਪਹਿਲਾਂ ਕਦੇ ਨਾ ਕਦੇ ਉਹਨਾਂ ਨੂੰ ਆਪਣੇ ਪਿਆਰ ਜਾਂ ਫੀਲਿੰਗ ਦਾ ਇਜ਼ਹਾਰ ਕੀਤਾ ਹੋਵੇ।


Baljit Singh

Content Editor

Related News