ਮੈਕਸੀਕੋ ''ਚ 50 ਪ੍ਰਵਾਸੀਆਂ ਨਾਲ ਭਰੀ ਬੱਸ ਅਗਵਾ, ਰਿਹਾਈ ਲਈ ਮੰਗੇ ਇੰਨੇ ਕਰੋੜ ਰੁਪਏ
Thursday, May 18, 2023 - 09:12 PM (IST)
ਇੰਟਰਨੈਸ਼ਨਲ ਡੈਸਕ : ਮੈਕਸੀਕੋ ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮੈਕਸੀਕੋ 'ਚ ਇਕ ਗੈਂਗ ਨੇ ਕਰੀਬ 50 ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਬੱਸ ਨੂੰ ਅਗਵਾ ਕਰ ਲਿਆ ਹੈ, 9 ਲੋਕ ਬਾਅਦ 'ਚ ਮਿਲ ਗਏ। ਇਸ ਮਾਮਲੇ 'ਚ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਦੱਸਿਆ ਕਿ ਨੈਸ਼ਨਲ ਗਾਰਡ ਦੇ ਜਵਾਨ ਉੱਤਰੀ ਸ਼ਹਿਰ ਮਤੇਹੁਆਲਾ ਦੇ ਆਸ-ਪਾਸ ਦੇ ਇਲਾਕੇ 'ਚ ਪ੍ਰਵਾਸੀਆਂ ਦੀ ਭਾਲ ਕਰ ਰਹੇ ਹਨ। ਪ੍ਰਵਾਸੀ ਦੱਖਣੀ ਰਾਜ ਚਿਆਪਾਸ ਤੋਂ ਇਕ ਬੱਸ ਵਿੱਚ ਉੱਤਰ ਵੱਲ ਅਮਰੀਕੀ ਸਰਹੱਦ ਵੱਲ ਜਾ ਰਹੇ ਸਨ, ਜਦੋਂ ਵਾਹਨ, ਯਾਤਰੀਆਂ ਅਤੇ ਡਰਾਈਵਰ ਨੂੰ ਅਗਵਾ ਕਰ ਲਿਆ ਗਿਆ।
ਇਹ ਵੀ ਪੜ੍ਹੋ : ਪੁਲਸ ਨੇ ਇਮਰਾਨ ਖਾਨ ਦੀ ਰਿਹਾਇਸ਼ ਨੂੰ ਘੇਰਿਆ, ਅੱਤਵਾਦੀਆਂ ਦੇ ਲੁਕੇ ਹੋਣ ਦਾ ਇਲਜ਼ਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਲਾਪਤਾ ਲੋਕਾਂ 'ਚੋਂ ਜੋ 9 ਲੋਕ ਮਿਲੇ ਹਨ, ਉਨ੍ਹਾਂ 'ਚੋਂ 6 ਪੁਰਸ਼ ਤੇ 3 ਔਰਤਾਂ ਹਨ। ਹਾਲਾਂਕਿ, ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ 9 ਲੋਕ ਕਿੱਥੋਂ ਮਿਲੇ ਸਨ। ਦੱਸ ਦੇਈਏ ਕਿ ਬੱਸ ਕੰਪਨੀ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਅਗਵਾ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਤੇ ਦੱਸਿਆ ਸੀ ਕਿ ਪ੍ਰਵਾਸੀਆਂ ਦੀ ਰਿਹਾਈ ਲਈ ਉਸ ਤੋਂ 1500 ਡਾਲਰ (ਲੱਗਭਗ 1,24,155 ਭਾਰਤੀ ਰੁਪਏ) ਪ੍ਰਤੀ ਵਿਅਕਤੀ ਦੀ ਮੰਗ ਕੀਤੀ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।