INMA-GNI ਦੀ ਐਲੀਵੇਟ ਸਕਾਲਰਸ਼ਿਪ ਲਈ ਭਾਰਤ ਤੋਂ ਪੰਜਾਬ ਕੇਸਰੀ ਸਮੇਤ 4 ਮੀਡੀਆ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਚੋਣ
Monday, Dec 12, 2022 - 07:48 PM (IST)
ਇੰਟਰਨੈਸ਼ਨਲ ਡੈਸਕ : ਗੂਗਲ ਨਿਊਜ਼ ਇਨੀਸ਼ੀਏਟਿਵ (GNI) ਅਤੇ ਇੰਟਰਨੈਸ਼ਨਲ ਨਿਊਜ਼ ਮੀਡੀਆ ਐਸੋਸੀਏਸ਼ਨ (INMA) ਨੇ ਨਿਊਜ਼ ਮੀਡੀਆ ਉਦਯੋਗ ਵਿੱਚ ਵਿਭਿੰਨਤਾ ਵਾਲੇ ਤੇ ਸਮਾਵੇਸ਼ੀ 50 ਮੀਡੀਆ ਪੇਸ਼ੇਵਰਾਂ ਲਈ ਤੀਜੀ ਸਾਲਾਨਾ ਐਲੀਵੇਟ ਸਕਾਲਰਸ਼ਿਪ ਦੀ ਘੋਸ਼ਣਾ ਕੀਤੀ ਹੈ। 31 ਦੇਸ਼ਾਂ ਦੀਆਂ ਰਿਕਾਰਡ ਤੋੜ 432 ਅਰਜ਼ੀਆਂ ਵਿੱਚੋਂ ਚੁਣੇ ਗਏ ਇਹ 50 ਪੇਸ਼ੇਵਰਾਂ ਨੂੰ INMA ਅਤੇ GNI ਰਾਹੀਂ ਪੇਸ਼ੇਵਰ ਵਿਕਾਸ ਦੇ ਮੌਕੇ ਪ੍ਰਾਪਤ ਹੋਣਗੇ। ਇਸ ਸਕਾਲਰਸ਼ਿਪ ਨੂੰ ਹਾਸਲ ਕਰਨ ਵਾਲਿਆਂ ਵਿੱਚ ਭਾਰਤ ਦੇ ਵੱਕਾਰੀ ਅਖ਼ਬਾਰ ਪੰਜਾਬ ਕੇਸਰੀ ਸਮੂਹ ਦੇ ਪ੍ਰੋਡਕਟ ਮੈਨੇਜਰ ਇੰਜੀਨੀਅਰ ਮਨਿੰਦਰ ਸਿੰਘ ਤੋਂ ਇਲਾਵਾ ਭਾਰਤ ਦੀ ਹੀ ਮੀਡੀਆ ਸੰਸਥਾ ਇਕਨਾਮਿਕ ਟਾਈਮਜ਼ ਦੀ ਪ੍ਰੋਡਕਟ ਮੈਨੇਜਰ ਦੀਕਸ਼ਾ ਅਗਰਵਾਲ, ਦਿ ਹਿੰਦੂ ਦੇ ਗ੍ਰੋਥ ਪ੍ਰੋਡਕਟ ਮੈਨੇਜਰ ਸਿਧਾਰਥ ਮਾਹੇਸ਼ਵਰੀ, ਹਿੰਦੁਸਤਾਨ ਟਾਈਮਸ ਦੇ ਡਿਜੀਟਲ ਮਾਹਰ ਮਹਿਵਿਸ਼ ਕਾਦਰੀ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਤਾਲਿਬਾਨ ਚਾਬਹਾਰ ਬੰਦਰਗਾਹ ਦੀ ਵਰਤੋਂ 'ਤੇ ਸਹਿਮਤ, ਭਾਰਤ ਸਰਕਾਰ ਨੂੰ ਭੇਜਿਆ ਸੰਦੇਸ਼
INMA ਦੇ ਕਾਰਜਕਾਰੀ ਨਿਰਦੇਸ਼ਕ ਅਤੇ CEO ਅਰਲ ਜੇ. ਵਿਲਕਿੰਸਨ ਨੇ ਕਿਹਾ, 'ਨਵਾਚਾਰ ਤੇ ਨਿਊਜ਼ ਮੀਡੀਆ ਉਦਯੋਗ ਦੇ ਭਵਿਖ ਲਈ ਘੱਟ ਨੁਮਾਇੰਦਗੀ ਵਾਲੇ ਪੇਸ਼ੇਵਰਾਂ ਨੂੰ ਸ਼ਾਮਲ ਕਰਨਾ ਮਹੱਤਵਪੂਰਨ ਹੈ ਤੇ INMA ਨੂੰ ਵਿਭਿੰਨਤਾ ਅਤੇ ਸਮਾਵੇਸ਼ ਵਿੱਚ ਨਿਊਜ਼ ਉਦਯੋਗ ਦੇ ਯਤਨਾਂ ਦੇ ਨਾਲ ਸਾਂਝੇਦਾਰੀ ਕਰਨ ਅਤੇ ਸਭ ਤੋਂ ਅੱਗੇ ਹੋਣ 'ਤੇ ਮਾਣ ਹੈ," ਉਨ੍ਹਾਂ ਕਿਹਾ ਕਿ ਇਹ ਸਕਾਲਰਸ਼ਿਪ ਇਤਿਹਾਸਕ ਤੌਰ 'ਤੇ ਘੱਟ-ਪ੍ਰਤੀਨਿਧਤਾ ਵਾਲੇ ਅਤੇ ਵਾਂਝੇ ਸਮੂਹਾਂ ਨੂੰ ਸ਼ੁਰੂਆਤੀ-ਤੋਂ ਮੱਧ-ਕਰੀਅਰ ਅਹੁਦਿਆਂ 'ਤੇ ਲੈ ਜਾਂਦੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੀਆਂ ਸੜਕਾਂ ਦੀ ਸਫਾਈ ਲਈ ‘ਪਲਾਗਿੰਗ’ ਮਿਸ਼ਨ ਦੀ ਅਗਵਾਈ ਕਰ ਰਿਹੈ ਭਾਰਤੀ ਵਿਦਿਆਰਥੀ
GNI ਦੇ ਰੋਬੀ ਬ੍ਰਾਊਨ ਨੇ ਕਿਹਾ: "ਵਿਭਿੰਨ ਪਿਛੋਕੜਾਂ ਤੋਂ ਆਉਣ ਵਾਲੀਆਂ ਨਿਊਜ਼ ਸੰਸਥਾਵਾਂ, ਜੋ ਕਈ ਭਾਈਚਾਰਿਆਂ ਦੀ ਸੇਵਾ ਕਰ ਰਹੀਆਂ ਹਨ, ਗੂਗਲ ਨਿਊਜ਼ ਇਨੀਸ਼ੀਏਟਿਵ ਦੇ ਕੰਮ ਦਾ ਕੇਂਦਰ ਹਨ ਤੇ ਸਾਨੂੰ ਇੱਕ ਸਥਾਈ ਤੇ ਸਮਰੱਥ ਨਿਊਜ਼ ਈਕੋਸਿਸਟਮ ਬਣਾਉਣ ਇਨ੍ਹਾਂ ਮੌਕਿਆਂ ਨੂੰ ਦੇਣ ਲਈ INMA ਨਾਲ ਸਾਂਝੇਦਾਰੀ ਜਾਰੀ ਰੱਖਣ 'ਤੇ ਮਾਣ ਹੈ।'' ਉਨ੍ਹਾਂ ਨੇ ਕਿਹਾ ਕਿ ਐਲੀਵੇਟ ਸਕਾਲਰਸ਼ਿਪ ਪ੍ਰੋਗਰਾਮ ਦਾ ਉਦੇਸ਼ ਨਿਊਜ਼ ਕਾਰੋਬਾਰ ਨੂੰ ਮਜ਼ਬੂਤ ਕਰਨਾ ਅਤੇ ਨਵੇਂ ਚਿਹਰਿਆਂ ਤੇ ਆਵਾਜ਼ਾਂ ਨੂੰ ਮੀਡੀਆ ਉਦਯੋਗ ਦੇ ਬੁਨਿਆਦੀ ਸਿਧਾਂਤਾਂ ਦੇ ਨਾਲ ਨੈੱਟਵਰਕਿੰਗ ਦੇ ਮੌਕੇ ਉਪਲੱਬਧ ਕਰਾਉਣਾ ਹੈ। ਜ਼ਿਕਰਯੋਗ ਹੈ ਕਿ GNI ਨਿਊਜ਼ ਲੈਬ Google ਦੀ ਇਕ ਗਲੋਬਲ ਟੀਮ ਹੈ ਜਿਸਦਾ ਉਦੇਸ਼ "ਮੀਡੀਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਦਦ ਕਰਨ ਲਈ ਪੱਤਰਕਾਰਾਂ ਅਤੇ ਉੱਦਮੀਆਂ ਨਾਲ ਸਹਿਯੋਗ ਕਰਨਾ"ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।