ਯੂਕ੍ਰੇਨ ਲਈ 50 ਅਰਬ ਯੂਰੋ ਸਹਾਇਤਾ ਪੈਕੇਜ ਨੂੰ ਮਨਜ਼ੂਰੀ

Friday, Feb 02, 2024 - 06:14 PM (IST)

ਯੂਕ੍ਰੇਨ ਲਈ 50 ਅਰਬ ਯੂਰੋ ਸਹਾਇਤਾ ਪੈਕੇਜ ਨੂੰ ਮਨਜ਼ੂਰੀ

ਬ੍ਰਸੇਲਜ਼ (ਭਾਸ਼ਾ) : ਯੂਰਪੀ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਯੂਰਪੀ ਸੰਘ ਦੇ 27 ਦੇਸ਼ਾਂ ਨੇ ਆਪਣੇ ਨੇਤਾਵਾਂ ਦੀ ਇਕ ਘੰਟੇ ਤੱਕ ਚੱਲੀ ਸਿਖਰ ਵਾਰਤਾ ਦੌਰਾਨ ਯੂਕ੍ਰੇਨ ਨੂੰ ਸਹਾਇਤਾ ਪੈਕੇਜ ਦੇਣ ਸਬੰਧੀ ਇਕ ਸਮਝੌਤੇ ’ਤੇ ਮੋਹਰ ਲਾ ਦਿੱਤੀ ਹੈ। ਹੰਗਰੀ ਵੱਲੋਂ ਇਸ ਕਦਮ ਨੂੰ ‘ਵੀਟੋ’ ਕਰਨ ਦੀ ਧਮਕੀ ਦੇ ਬਾਵਜੂਦ ਇਹ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਦੋ ਪਰਿਵਾਰਾਂ ਦੀ ਲੜਾਈ 'ਚ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ, ਚਲਾਏ ਇੱਟਾਂ-ਰੋੜੇ ਤੇ ਕੀਤੀ ਭੰਨਤੋੜ

ਮਿਸ਼ੇਲ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਯੂਰਪੀ ਸੰਘ ਦੇ 27 ਦੇਸ਼ਾਂ ਦੇ ਨੇਤਾ ਈ. ਯੂ. ਬਜਟ ਦੇ ਹਿੱਸੇ ਵਜੋਂ ਯੂਕ੍ਰੇਨ ਲਈ ਇਕ ਵਾਧੂ 50 ਅਰਬ ਯੂਰੋ (54 ਅਰਬ ਅਮਰੀਕੀ ਡਾਲਰ) ਸਹਾਇਤਾ ਪੈਕੇਜ ’ਤੇ ਸਹਿਮਤ ਹੋਏ। ਹੰਗਰੀ ਦੇ ਸਖ਼ਤ ਇਤਰਾਜ਼ਾਂ ਦੇ ਬਾਵਜੂਦ ਅਤੇ ਬ੍ਰਸੇਲਜ਼ ਵਿਚ ਵੀਰਵਾਰ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਹੈ। ਮਿਸ਼ੇਲ ਨੇ ਕਿਹਾ ਕਿ ਇਹ ਕਦਮ ਦਰਸਾਉਂਦਾ ਹੈ ਕਿ ‘ਯੂਰਪੀ ਸੰਘ ਯੂਕ੍ਰੇਨ ਦੇ ਸਮਰਥਨ ਵਿਚ ਆਪਣੀ ਅਗਵਾਈ ਅਤੇ ਜ਼ਿੰਮੇਦਾਰੀ ਨਿਭਾ ਰਿਹਾ ਹੈ, ਅਸੀਂ ਜਾਣਦੇ ਹਾਂ ਕਿ ਕੀ ਦਾਅ ’ਤੇ ਲੱਗਾ ਹੈ।’

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਹੁਕਮ, ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News