ਆਸਟ੍ਰੇਲੀਆ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ 5 ਸਾਲਾ ਬੱਚੇ ਦੀ ਮੌਤ

Saturday, Sep 24, 2022 - 04:10 PM (IST)

ਆਸਟ੍ਰੇਲੀਆ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਕਾਰਨ 5 ਸਾਲਾ ਬੱਚੇ ਦੀ ਮੌਤ

ਸਿਡਨੀ (ਸਨੀ ਚਾਂਦਪੁਰੀ):- ਆਸਟ੍ਰੇਲੀਆ ਦੇ ਮੈਕਗ੍ਰੇਨ ਵੇ ਤੁਲਾਮੋਰ ‘ਤੇ ਕ੍ਰਾਸਿੰਗ ਦੇ ਨੇੜੇ ਜੇਨਾਰੇਨ ਕ੍ਰੀਕ ਵਿਖੇ ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਣ 5 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਦਾ ਕਹਿਣਾ ਹੈ ਕਿ 4 ਹੋਰ ਲੋਕ ਜੋ ਵਾਹਨ ਵਿੱਚ ਸਫ਼ਰ ਕਰ ਰਹੇ ਸਨ, ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਰਹੇ। ਦਰਅਸਲ ਇੱਕ ਕਾਰ ਜੇਨਰੇਨ ਕ੍ਰੀਕ ਕਰਾਸਿੰਗ 'ਤੇ ਹੜ੍ਹ ਦੇ ਪਾਣੀ ਵਿਚ ਜਿਵੇਂ ਹੀ ਡੁੱਬਣ ਲੱਗੀ ਤਾਂ ਕਾਰ ਵਿਚ ਸਵਾਰ 4 ਲੋਕਾਂ ਨੇ ਦਰਖ਼ਤਾਂ ਦਾ ਸਹਾਰਾ ਲਿਆ, ਪਰ 5 ਸਾਲਾ ਬੱਚਾ ਹੜ੍ਹ ਦੇ ਪਾਣੀ ਵਿਚ ਡੁੱਬ ਗਿਆ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਭਿਆਨਕ ਹਾਦਸੇ 'ਚ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ

ਉਥੇ ਹੀ ਹੜ੍ਹ ਵਿੱਚ ਫਸੇ ਇਨ੍ਹਾਂ ਲੋਕਾਂ ਨੂੰ ਬਚਾਉਣ ਲਈ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ ਸੀ। ਇਹਨਾਂ ਨੂੰ ਨਿਗਰਾਨੀ ਲਈ ਡੱਬੋ ਬੇਸ ਹਸਪਤਾਲ ਵਿੱਚ ਲਿਜਾਇਆ ਗਿਆ। ਇੱਕ ਹੋਰ ਵਾਹਨ ਵੀ ਹੜ੍ਹ ਦੇ ਪਾਣੀ ਦੀ ਲਪੇਟ ਵਿੱਚ ਸੀ ਪਰ ਦੂਜੇ ਵਾਹਨ ਦੇ ਸਵਾਰਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਇਆ। ਗ਼ੋਤਾਖ਼ੋਰਾਂ ਨੂੰ ਬੱਚੇ ਦੀ ਲਾਸ਼ ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਕਾਰ ਦੇ ਵਿੱਚ ਮਿਲੀ। ਪੁਲਸ ਦੀ ਕਹਿਣਾ ਹੈ ਕਿ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸਮੁੰਦਰ 'ਚ ਪਲਟੀ, 73 ਲੋਕਾਂ ਦੀ ਮੌਤ

 


author

cherry

Content Editor

Related News