ਤੁਰਕੀ ''ਚ ਬੱਸ ਪਲਟਣ ਕਾਰਣ 5 ਫੌਜੀਆਂ ਸਣੇ 6 ਦੀ ਮੌਤ
Tuesday, Jul 28, 2020 - 12:55 AM (IST)

ਅੰਕਾਰਾ: ਤੁਰਕੀ ਦੇ ਮਰਸਿਨ ਸੂਬੇ ਵਿਚ ਸੋਮਵਾਰ ਨੂੰ ਬੱਸ ਪਲਟਣ ਕਾਰਣ 5 ਫੌਜੀਆਂ ਤੇ ਚਾਲਕ ਦੀ ਮੌਤ ਹੋ ਗਈ। ਸੂਬਾਈ ਗਵਰਨਰ ਦਫਤਰ ਮੁਤਾਬਕ ਹਾਦਸੇ ਵਿਚ ਬੱਸ ਵਿਚ ਸਵਾਰ 10 ਹੋਰ ਫੌਜੀ ਗੰਭੀਰ ਜ਼ਖਮੀ ਹੋਏ ਹਨ। ਹਾਦਸੇ ਵਾਲੀ ਥਾਂ 'ਤੇ ਐਂਬੂਲੈਂਸ ਭੇਜ ਕੇ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਹਾਦਸੇ ਵੇਲੇ ਫੌਜੀ ਤਾਸੁਕੁ ਬੰਦਰਗਾਹ 'ਤੇ ਜਾ ਰਹੇ ਸਨ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਹਾਦਸਾ ਬੱਸ ਦੇ ਬ੍ਰੇਕ ਫੇਲ ਹੋਣ ਕਾਰਣ ਹੋਇਆ।