5 ਟਰੱਕਾਂ ''ਚ ਭਰ ਕੇ ਇਸਲਾਮਾਬਾਦ ਪਹੁੰਚਿਆ ''ਪ੍ਰਿੰਸ'' ਦਾ ਨਿੱਜੀ ਸਾਮਾਨ

Tuesday, Feb 12, 2019 - 08:55 PM (IST)

5 ਟਰੱਕਾਂ ''ਚ ਭਰ ਕੇ ਇਸਲਾਮਾਬਾਦ ਪਹੁੰਚਿਆ ''ਪ੍ਰਿੰਸ'' ਦਾ ਨਿੱਜੀ ਸਾਮਾਨ

ਇਸਲਾਮਾਬਾਦ— ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ, ਜਿਨ੍ਹਾਂ ਨੂੰ ਉਨ੍ਹਾਂ ਦੇ ਕਰੀਬੀ ਐੱਮ.ਬੀ.ਐੱਸ. ਵੀ ਕਹਿੰਦੇ ਹਨ, ਇਸ ਹਫਤੇ ਪਾਕਿਸਤਾਨ ਦੀ ਯਾਤਰਾ 'ਤੇ ਰਾਜਧਾਨੀ ਇਸਲਾਮਾਬਾਦ ਪਹੁੰਚਣਗੇ। ਉਨ੍ਹਾਂ ਦੇ 2 ਦਿਨਾਂ ਪਾਕਿਸਤਾਨ ਦੌਰੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਨਿੱਜੀ ਸਾਮਾਨ ਪਾਕਿਸਤਾਨ ਪਹੁੰਚ ਚੁੱਕਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰਾਜਕੁਮਾਰ ਦਾ ਨਿੱਜੀ ਸਾਮਾਨ ਪੰਜ ਟਰੱਕਾਂ 'ਚ ਭਰ ਕੇ ਇਸਲਾਮਾਬਾਦ ਪਹੁੰਚਿਆ ਹੈ।

ਪਾਕਿਸਤਾਨ ਦੇ ਨਿਊਜ਼ ਚੈਨਲ 'ਦ ਡਾਨ' ਵਲੋਂ ਸੋਮਵਾਰ ਨੂੰ ਸਾਊਦੀ ਦੂਤਘਰ 'ਚ ਮੌਜੂਦ ਇਕ ਸੂਤਰ ਦੇ ਹਵਾਲੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਰਾਜਕੁਮਾਰ ਕਦੋਂ ਪਾਕਿਸਤਾਨ ਪਹੁੰਚਣਗੇ, ਇਸ ਦੀ ਤਰੀਕ ਨੂੰ ਲੈ ਕੇ ਅਜੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ 16 ਫਰਵਰੀ ਨੂੰ ਪਾਕਿਸਤਾਨ ਪਹੁੰਚ ਸਕਦੇ ਹਨ। 

ਜਿਮ ਦੇ ਉੁਪਕਰਨਾਂ ਤੋਂ ਲੈ ਕੇ ਫਰਨੀਚਰ ਤੱਕ
ਮੰਨਿਆ ਜਾ ਰਿਹਾ ਹੈ ਕਿ ਸਾਊਦੀ ਰਾਜਕੁਮਾਰ ਪ੍ਰਧਾਨ ਮੰਤਰੀ ਹਾਊਸ 'ਚ ਹੀ ਰੁਕਣਗੇ ਪਰ ਇਸ ਦੇ ਬਾਵਜੂਦ ਇਸਲਾਮਾਬਾਦ ਦੇ 2 ਟਾਪ ਹੋਟਲ ਪੂਰੀ ਤਰ੍ਹਾਂ ਬੁੱਕ ਕੀਤੇ ਜਾ ਚੁੱਕੇ ਹਨ। ਇਨ੍ਹਾਂ ਹੋਟਲਾਂ 'ਚ ਰਾਜਕੁਮਾਰ ਦੇ ਸਟਾਫ ਦੇ ਮੈਂਬਰ ਰੁਕਣਗੇ। ਉਥੇ ਹੀ 2 ਹੋਰ ਹੋਟਲਾਂ ਦੇ ਕੁਝ ਕਮਰਿਆਂ ਨੂੰ ਵੀ ਬੁੱਕ ਕੀਤਾ ਗਿਆ ਹੈ। ਪੰਜ ਟਰੱਕਾਂ 'ਚ ਜੋ ਸਾਮਾਨ ਪਾਕਿਸਤਾਨ ਪਹੁੰਚਿਆ ਹੈ, ਉਸ 'ਚ ਰਾਜਕੁਮਾਰ ਦੀ ਕਸਰਤ ਦੇ ਉਪਕਰਨ, ਫਰਨੀਚਰ ਤੇ ਉਨ੍ਹਾਂ ਦੀ ਨਿੱਜੀ ਜ਼ਰੂਰਤ ਦੀਆਂ ਕੁਝ ਚੀਜ਼ਾਂ ਹਨ। ਉਥੇ ਹੀ ਉਨ੍ਹਾਂ ਦੀ ਸਕਿਓਰਿਟੀ ਟੀਮ ਤੋਂ ਇਲਾਵਾ ਸਾਊਦੀ ਮੀਡੀਆ ਦੇ ਕੁਝ ਲੋਕ ਵੀ ਇਸਲਾਮਾਬਾਦ ਪਹੁੰਚ ਚੁੱਕੇ ਹਨ।


author

Baljit Singh

Content Editor

Related News