US : ਯਹੂਦੀਆਂ ਦੇ ਪ੍ਰਾਰਥਨਾ ਸਥਾਨ ''ਤੇ ਹਮਲਾ, 5 ਲੋਕ ਜ਼ਖਮੀ (ਵੀਡੀਓ)

12/29/2019 6:16:48 PM

ਵਾਸ਼ਿੰਗਟਨ— ਅਮਰੀਕਾ ਦੇ ਨਿਊਯਾਰਕ 'ਚ ਸ਼ਨੀਵਾਰ ਦੇਰ ਰਾਤ ਯਹੂਦੀਆਂ ਦੇ ਇਕ ਪ੍ਰਾਰਥਨਾ ਸਥਾਨ 'ਚ ਕਈ ਲੋਕਾਂ 'ਤੇ ਚਾਕੂ ਹਮਲਾ ਕੀਤਾ ਗਿਆ। ਜਨਤਕ ਮਾਮਲਿਆਂ ਦੇ ਇਕ ਸੰਗਠਨ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ।

 

ਆਰਥੋਡਾਕਸ ਜੇਵਿਸ ਪਬਲਿਕ ਅਫੇਅਰਜ਼ ਕੌਂਸਲ ਨੇ ਟਵੀਟ ਕੀਤਾ,''ਰਾਤ 9.50 ਵਜੇ ਕਈ ਲੋਕਾਂ 'ਤੇ ਚਾਕੂ ਹਮਲੇ ਕਰਨ ਦੀ ਘਟਨਾ ਸਾਹਮਣੇ ਆਈ ਹੈ....ਇਹ ਹਸੀਦਿਕ ਰੱਬੀ ਦਾ ਘਰ ਹੈ, ਜਿੱਥੇ ਘਟਨਾ ਵਾਪਰੀ ਹੈ। ਹਮਲੇ 'ਚ ਪੰਜ ਵਿਅਕਤੀ ਜ਼ਖਮੀ ਹੋਏ ਹਨ ਤੇ ਇਹ ਸਾਰੇ ਹਸੀਦਿਕ ਭਾਈਚਾਰੇ ਦੇ ਲੋਕ ਹਨ। ਇਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।'' ਜ਼ਿਕਰਯੋਗ ਹੈ ਕਿ ਹਸੀਦਿਕ, ਯਹੂਦੀਆਂ ਦਾ ਇਕ ਧਾਰਮਿਕ ਭਾਈਚਾਰਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਅਗਲੇ ਦਰਵਾਜ਼ੇ ਰਾਹੀਂ ਪ੍ਰਾਰਥਨਾ ਸਥਾਨ 'ਚ ਦਾਖਲ ਹੋਇਆ ਤੇ ਚਾਕੂ ਨਾਲ ਲੋਕਾਂ 'ਤੇ ਹਮਲਾ ਕਰਨ ਲੱਗ ਗਿਆ। ਹਾਲਾਂਕਿ ਡੇਲੀ ਮੇਲ ਮੁਤਾਬਕ ਪੁਲਸ ਨੇ ਸ਼ੱਕੀ ਹਮਲਾਵਰ ਦਾ ਪਤਾ ਲਗਾ ਲਿਆ ਹੈ। ਸਥਾਨਕ ਅਧਿਕਰੀਆਂ ਮੁਤਾਬਕ ਜ਼ਖਮੀਆਂ 'ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਹਮਲਾਵਰ ਨੇ ਆਪਣਾ ਅੱਧਾ ਚਿਹਰਾ ਢੱਕਿਆ ਹੋਇਆ ਸੀ ਤੇ ਹਮਲਾ ਕਰਨ ਮਗਰੋਂ ਉਹ ਕਾਰ 'ਚ ਸਵਾਰ ਹੋ ਕੇ ਭੱਜ ਗਿਆ। ਮਾਮਲੇ ਸਬੰਧੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।


Related News