ਪਾਕਿਸਤਾਨ ’ਚ 5 ਹੋਰ ਲਾਸ਼ਾਂ ਬਰਾਮਦ, ਲੋਕਾਂ ਨੇ ਹਾਈਵੇ ’ਤੇ ਕੀਤਾ ਰੋਸ ਪ੍ਰਦਰਸ਼ਨ
Monday, Jan 22, 2024 - 12:25 PM (IST)
ਗੁਰਦਾਸਪੁਰ (ਵਿਨੋਦ)- ਉੱਤਰੀ ਵਜ਼ੀਰਿਸਤਾਨ ਦੇ ਡੇਰਾ ਗਾਜ਼ੀ ਖਾਨ ਦੇ 6 ਨਾਈ (ਹਿੰਦੂਆਂ) ਦੇ ਮਾਰੇ ਜਾਣ ਦੇ ਕਰੀਬ ਤਿੰਨ ਹਫ਼ਤੇ ਬਾਅਦ ਉਸੇ ਮੀਰ ਅਲੀ ਤਹਿਸੀਲ ’ਚ ਘੱਟੋ-ਘੱਟ ਤਿੰਨ ਪ੍ਰਵਾਸੀ ਮਜ਼ਦੂਰਾਂ ਸਮੇਤ ਪੰਜ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ’ਚੋਂ ਚਾਰ ਦੀ ਲਾਸ਼ਾਂ ਮੀਰ ਅਲੀ ਤਹਿਸੀਲ ਦੇ ਹਰਮੋਜ਼ ਇਲਾਕੇ ਵਿਚ ਅਤੇ ਇਕ ਹੋਰ ਦੀ ਲਾਸ਼ ਮੀਰ ਅਲੀ ਬਾਜ਼ਾਰ ’ਚ ਮਿਲੀ ਹੈ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਪੰਜਾਬ ਦੀ ਤਰੱਕੀ ਰੋਕਣ ਲਈ ਬੰਦ ਕੀਤੀ ਅਟਾਰੀ ਸਰਹੱਦ
ਉਨ੍ਹਾਂ ਦੱਸਿਆ ਕਿ ਬਾਅਦ ’ਚ ਇਨ੍ਹਾਂ ਵਿਚੋਂ ਸਿਰਫ਼ ਤਿੰਨ ਦੀ ਪਛਾਣ ਡਰਾਈਵਰ ਨਸੀਬੁੱਲਾ ਅਤੇ ਕਲੀਨਰ ਅਤਾਉਰ ਰਹਿਮਾਨ, ਲੱਕੀ ਮਰਵਾਤ ਜ਼ਿਲ੍ਹੇ ਦੇ ਵਸਨੀਕ ਅਤੇ ਤੀਜੇ ਦੀ ਪਛਾਣ ਕਰਕ ਜ਼ਿਲ੍ਹੇ ਦੇ ਵਾਸੀ ਆਰਿਫ਼ ਖ਼ਾਨ ਵਜੋਂ ਹੋਈ ਹੈ, ਜਦਕਿ ਦੋ ਦੀ ਪਛਾਣ ਨਹੀਂ ਹੋ ਸਕੀ ਹੈ, ਦੋਵੇਂ ਮੁਸਲਮਾਨ ਨਹੀਂ ਹਨ।
ਇਹ ਵੀ ਪੜ੍ਹੋ : ਬਟਾਲਾ 'ਚ ਵੱਡੀ ਵਾਰਦਾਤ, 20 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਪੰਜ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਕਾਤਲਾਂ ਦੇ ਵਿਰੋਧ ’ਚ ਸਥਾਨਕ ਲੋਕਾਂ ਨੇ ਇੰਡਸ ਹਾਈਵੇ ’ਤੇ ਰੋਸ ਵਿਖਾਵਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਲਾਸ਼ਾਂ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਤੋਂ ਪਿੰਡ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਹੋਰ ਪਿੰਡ ਵਾਸੀ ਗੁੱਸੇ ਵਿਚ ਆ ਗਏ। ਉਹ ਲਾਸ਼ਾਂ ਨੂੰ ਲੈ ਕੇ ਮੰਜੀਵਾਲਾ ਚੌਕ ਪੁੱਜੇ ਅਤੇ ਪੇਸ਼ਾਵਰ-ਕਰਾਚੀ ਹਾਈਵੇ ’ਤੇ ਆਵਾਜਾਈ ਠੱਪ ਕਰ ਦਿੱਤੀ। ਹਾਈਵੇ ਬੰਦ ਹੋਣ ਕਾਰਨ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8