ਪਾਰਕਿੰਗ ਫੀਸ ਭਰਨ 'ਚ 5 ਮਿੰਟ ਦੀ ਦੇਰੀ, ਭਰਨਾ ਪਿਆ 2 ਲੱਖ ਦਾ ਜੁਰਮਾਨਾ
Tuesday, Dec 03, 2024 - 01:14 PM (IST)
ਇੰਟਰਨੈਸ਼ਨਲ ਡੈਸਕ- ਯੂਕੇ ਵਿੱਚ ਇੱਕ ਔਰਤ ਨੂੰ ਆਪਣੀ ਕਾਰ ਪਾਰਕ ਕਰਨ ਤੋਂ ਬਾਅਦ ਭੁਗਤਾਨ ਕਰਨ ਵਿੱਚ 5 ਮਿੰਟ ਤੋਂ ਵੱਧ ਸਮਾਂ ਲੈਣ ਲਈ 2 ਲੱਖ ਰੁਪਏ (1,906 ਪੌਂਡ) ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਘਟਨਾ ਡਰਬੀ ਦੀ ਹੈ। ਰੋਜ਼ੀ ਹਡਸਨ ਨੇ ਦਾਅਵਾ ਕੀਤਾ ਕਿ ਉਹ ਆਪਣੇ ਫ਼ੋਨ 'ਤੇ ਮਾੜੇ ਸਿਗਨਲ ਕਾਰਨ ਸਮੇਂ 'ਤੇ ਭੁਗਾਤਾਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪਾਰਕਿੰਗ ਵਾਲੀ ਥਾਂ ’ਤੇ ਨੈੱਟਵਰਕ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਸਿਗਨਲ ਲੱਭਣ ਲਈ ਇਧਰ-ਉਧਰ ਜਾਣਾ ਪਿਆ। ਇਸ ਦੌਰਾਨ ਪਾਰਕਿੰਗ ਕੰਪਨੀ ਐਕਸਲ ਪਾਰਕਿੰਗ ਲਿਮਟਿਡ ਨੇ ਉਨ੍ਹਾਂ ਨੂੰ 10 ਪੈਨਲਟੀ ਨੋਟਿਸ ਭੇਜੇ। ਕੰਪਨੀ ਦੇ ਨਿਯਮਾਂ ਅਨੁਸਾਰ ਪਾਰਕਿੰਗ ਫੀਸ 5 ਮਿੰਟਾਂ ਦੇ ਅੰਦਰ ਅਦਾ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਸ਼ਰਣ ਲਈ ਦਾਅਵਾ ਕਰਨਾ ਹੁਣ ਨਹੀਂ ਰਿਹਾ ਆਸਾਨ, ਸਰਕਾਰ ਨੇ ਬਣਾਈ ਇਹ ਯੋਜਨਾ
ਹਡਸਨ ਨੇ ਇਸ ਨੂੰ "ਪੂਰੀ ਤਰ੍ਹਾਂ ਅਵਿਵਹਾਰਕ" ਨਿਯਮ ਦੱਸਿਆ। ਉਨ੍ਹਾਂ ਕਿਹਾ, ''ਜੇਕਰ ਕੋਈ ਔਰਤ ਬੱਚਿਆਂ ਦੇ ਨਾਲ ਹੈ ਅਤੇ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਤਾਂ ਇਹ ਨਿਯਮ ਬਹੁਤ ਗਲਤ ਹੈ। ਮਸ਼ੀਨ ਖ਼ਰਾਬ ਸੀ ਅਤੇ ਕੋਈ ਸਿਗਨਲ ਨਾ ਹੋਣ ਕਾਰਨ ਮੈਂ ਐਪ ਰਾਹੀਂ ਭੁਗਤਾਨ ਨਹੀਂ ਕਰ ਸਕੀ।” ਫਰਵਰੀ 2023 ਤੋਂ ਪਾਰਕਿੰਗ ਦੀ ਵਰਤੋਂ ਕਰ ਰਹੀ ਹਡਸਨ ਨੇ ਕਿਹਾ ਕਿ ਉਨ੍ਹਾਂ ਨੇ ਸਟੋਰ ਦੇ ਵਾਈ-ਫਾਈ ਦੀ ਵਰਤੋਂ ਕਰਕੇ ਆਨਲਾਈਨ ਭੁਗਤਾਨ ਕੀਤਾ। ਹਾਲਾਂਕਿ, ਇੱਕ ਦਿਨ ਉਨ੍ਹਾਂ ਨੂੰ 100 ਪੌਂਡ (10,000 ਰੁਪਏ) ਦਾ ਨੋਟਿਸ ਮਿਲਿਆ। ਕੰਪਨੀ ਨੇ ਉਨ੍ਹਾਂ ਦੀ ਦਲੀਲ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨ ਲਈ ਕਿਹਾ। ਬਾਅਦ ਵਿੱਚ ਉਨ੍ਹਾਂ ਨੂੰ 9 ਹੋਰ ਨੋਟਿਸ ਮਿਲੇ। ਨਾਲ ਹੀ "ਕਰਜ਼ਾ ਰਿਕਵਰੀ ਫੀਸ" ਅਤੇ 8% ਸਾਲਾਨਾ ਵਿਆਜ ਵੀ ਜੋੜਿਆ ਗਿਆ।
ਐਕਸਲ ਪਾਰਕਿੰਗ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਪਾਰਕਿੰਗ ਲਾਟ ਵਿੱਚ ਇਹ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਸੀ ਕਿ ਇਹ 'ਪੇਅ ਆਨ ਐਂਟਰੀ' ਹੈ ਅਤੇ ਫੀਸ 5 ਮਿੰਟਾਂ ਵਿੱਚ ਅਦਾ ਕਰਨੀ ਹੋਵੇਗੀ। ਇਨ੍ਹਾਂ ਸ਼ਰਤਾਂ ਨੂੰ ਸਮਝਣਾ ਡਰਾਈਵਰ ਦਾ ਫਰਜ਼ ਹੈ।” ਕੰਪਨੀ ਮੁਤਾਬਕ ਇਸ ਨਿਯਮ ਦਾ ਮਕਸਦ ਉਨ੍ਹਾਂ ਡਰਾਈਵਰਾਂ 'ਤੇ ਲਗਾਮ ਲਗਾਉਣਾ ਹੈ ਜੋ ਪਾਰਕਿੰਗ ਦੀ ਜਗ੍ਹਾ ਦੀ ਵਰਤੋਂ ਸਿਰਫ ਯਾਤਰੀਆਂ ਨੂੰ ਛੱਡਣ ਜਾਂ ਲੈਣ ਲਈ ਕਰਦੇ ਹਨ। ਹੁਣ ਇਸ ਮਾਮਲੇ ਦੀ ਸੁਣਵਾਈ 6 ਮਹੀਨਿਆਂ ਦੇ ਅੰਦਰ ਅਦਾਲਤ ਵਿੱਚ ਹੋਵੇਗੀ। ਇਸ ਘਟਨਾ ਨੇ ਬ੍ਰਿਟੇਨ ਵਿੱਚ ਪਾਰਕਿੰਗ ਨਿਯਮਾਂ ਅਤੇ ਗਾਹਕਾਂ ਦੇ ਅਧਿਕਾਰਾਂ ਨੂੰ ਲੈ ਕੇ ਬਹਿਸ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: ਸਿਰਫ਼ ਤੌਲੀਆ ਲਪੇਟ ਕੇ ਮੈਟਰੋ 'ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8