ਸੂਡਾਨ 'ਚ ਪ੍ਰਦਰਸ਼ਨ ਕਰ ਰਹੇ 7 ਲੋਕਾਂ ਦੀ ਮੌਤ ਤੇ 181 ਜ਼ਖਮੀ

07/01/2019 8:03:00 AM

ਸੂਡਾਨ— ਐਤਵਾਰ ਨੂੰ ਸੂਡਾਨ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ 7 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਸੈਂਟਰਲ ਕਮੇਟੀ ਆਫ ਸੂਡਾਨ ਡਾਕਟਰਸ ਨੇ ਫੇਸਬੁੱਕ 'ਤੇ ਲਿਖਿਆ,'ਓਮੁਦਰਮਨ ਸ਼ਹਿਰ 'ਚ 30 ਜੂਨ ਨੂੰ ਪ੍ਰਦਰਸ਼ਨ ਦੌਰਾਨ ਕਈ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਦਾ ਸ਼ਹਿਰ ਦੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। 

ਸੂਡਾਨ ਦੀ ਅਸਥਾਈ ਫੌਜ ਪ੍ਰੀਸ਼ਦ ਨੇ ਇਸ ਘਟਨਾ ਲਈ ਵਿਰੋਧੀ ਦਲਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਰਿਪੋਰਟ ਮੁਤਾਬਕ ਵਿਰੋਧੀ ਪੱਖ ਨੇ ਹਜ਼ਾਰਾਂ ਦੀ ਗਿਣਤੀ 'ਚ ਐਤਵਾਰ ਨੂੰ ਖਰਤੂਮ ਅਤੇ ਓਮੁਦਰਮਨ ਸ਼ਹਿਰਾਂ 'ਚ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਸੀ। ਜ਼ਿਕਰਯੋਗ ਹੈ ਕਿ 11 ਅਪ੍ਰੈਲ  ਨੂੰ ਪ੍ਰਦਰਸ਼ਨਕਾਰੀਆਂ ਨੇ 30 ਸਾਲ ਪੁਰਾਣੀ ਉਮਰ ਬਸ਼ੀਰ ਨੂੰ ਸੱਤਾ 'ਚੋਂ ਬੇਦਖਲ ਕਰ ਦਿੱਤਾ ਸੀ। ਇਸ ਦੇ ਬਾਅਦ ਸੱਤਾ 'ਚ ਆਈ ਅਸਥਾਈ ਫੌਜ ਪ੍ਰੀਸ਼ਦ ਨੇ ਦੋ ਸਾਲਾਂ 'ਚ ਨਵੀਂਆਂ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਬਾਅਦ ਤੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ।


Related News