ਤਾਲਿਬਾਨ ਹਮਲੇ ''ਚ ਅਫਗਾਨ ਪੁਲਸ ਕਮਾਂਡਰ ਸਮੇਤ 5 ਦੀ ਮੌਤ

04/18/2018 3:29:05 PM

ਕੰਧਾਰ— ਅਫਗਾਨਿਸਤਾਨ ਦੇ ਦੱਖਣੀ ਕੰਧਾਰ ਸੂਬੇ 'ਚ ਇਕ ਬੰਬ ਧਮਾਕੇ 'ਚ ਪੁਲਸ ਕਮਾਂਡਰ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੰਧਾਰ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਹੱਦੀ ਫੌਜ ਦੇ ਕਮਾਂਡਰ ਕਰਨਲ ਜਨਾਮਾ ਮਾਮਾ, ਉਨ੍ਹਾਂ ਦੇ ਤਿੰਨ ਪੁਲਸ ਗਾਰਡ ਅਤੇ ਇਕ ਨਾਗਰਿਕ ਦੀ ਬੁੱਧਵਾਰ ਨੂੰ ਹੋਏ ਹਮਲੇ 'ਚ ਮੌਤ ਹੋ ਗਈ। ਬੁਲਾਰਾ ਜੀਆ ਦੁਰਾਨੀ ਨੇ ਦੱਸਿਆ ਕਿ ਸੂਬਾ ਰਾਜਧਾਨੀ ਕੰਧਾਰ 'ਚ ਕਮਾਂਡਰ ਦੇ ਵਾਹਨ 'ਤੇ ਚਿਪਕਣ ਵਾਲਾ ਬੰਬ ਲਗਾ ਦਿੱਤਾ ਗਿਆ ਸੀ। ਸਰਕਾਰੀ ਮੀਡੀਆ ਮੁਤਾਬਕ ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਨਿਯਮਤ ਰੂਪ ਨਾਲ ਅਫਗਾਨਿਸਤਾਨ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।


Related News