ਅਮਰੀਕਾ: ਗੈਸ ਸਟੇਸ਼ਨ ''ਤੇ ਗੋਲੀਬਾਰੀ ਦੌਰਾਨ ਇਕ ਪੁਲਸ ਕਰਮਚਾਰੀ ਸਣੇ 5 ਹਲਾਕ

3/17/2020 5:07:40 PM

ਮਿਸੌਰੀ- ਅਮਰੀਕਾ ਦੇ ਮਿਸੌਰੀ ਵਿਚ ਸੋਮਵਾਰ ਨੂੰ ਇਕ ਗੈਸ ਸਟੇਸ਼ਨ 'ਤੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਇਸ ਗੋਲੀਬਾਰੀ ਵਿਚ ਇਕ ਪੁਲਸ ਕਰਮਚਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਗੋਲੀਬਾਰੀ ਵਿਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਹੈ।

ਸਪ੍ਰਿੰਗਫੀਲਡ ਦੇ ਪੁਲਸ ਮੁਖੀ ਪਾਲ ਵਿਲੀਅਮਜ਼ ਦੇ ਹਵਾਲੇ ਨਾਲ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਪੁਲਸ ਨੂੰ ਵੱਖ-ਵੱਖ ਨੰਬਰਾਂ ਤੋਂ ਰਾਤੀ ਤਕਰੀਬਨ 11:23 ਵਜੇ ਇਲਾਕੇ ਵਿਚ ਗੋਲੀਬਾਰੀ ਦੀਆਂ ਸੂਚਨਾਵਾਂ ਮਿਲਿਆਂ। ਇਹ ਸੂਚਨਾਵਾਂ 'ਕਮ ਐਂਡ ਗੋ ਗੈਸ ਸਟੇਸ਼ਨ' ਨਾਲ ਸਬੰਧਤ ਸਨ। ਇਸ ਦੌਰਾਨ ਪੁਲਸ ਨੂੰ ਦੱਸਿਆ ਗਿਆ ਗਿਆ ਕਿ ਇਕ ਹਥਿਆਰਬੰਦ ਹਮਲਾਵਰ ਗੈਸ ਸਟੇਸ਼ਨ 'ਤੇ ਮੌਜੂਦ ਗਾਹਕਾਂ ਤੇ ਕਰਮਚਾਰੀਆਂ 'ਤੇ ਗੋਲੀਬਾਰੀ ਕਰ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਪੁਲਸ ਦਾ ਮੰਨਣਾ ਹੈ ਕਿ ਇਸ ਘਟਨਾ ਲਈ ਇਕ ਵਿਅਕਤੀ ਹੀ ਜ਼ਿੰਮੇਦਾਰ ਸੀ। ਘਟਨਾ ਤੋਂ ਬਾਅਦ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh