ਯੂਕਰੇਨ ’ਚ ਨੈਸ਼ਨਲ ਗਾਰਡ ਦੀ ਗੋਲੀਬਾਰੀ, 5 ਦੀ ਮੌਤ ਤੇ 5 ਜ਼ਖ਼ਮੀ

Thursday, Jan 27, 2022 - 03:56 PM (IST)

ਯੂਕਰੇਨ ’ਚ ਨੈਸ਼ਨਲ ਗਾਰਡ ਦੀ ਗੋਲੀਬਾਰੀ, 5 ਦੀ ਮੌਤ ਤੇ 5 ਜ਼ਖ਼ਮੀ

ਕੀਵ (ਯੂ. ਐੱਨ. ਆਈ./ਸਪੂਤਨਿਕ)-ਯੂਕਰੇਨ ਨੈਸ਼ਨਲ ਗਾਰਡ ਦੇ ਇਕ ਫੌਜੀ ਨੇ ਯੂਕਰੇਨ ਦੇ ਸ਼ਹਿਰ ਨਿਪ੍ਰੋ ’ਚ ਇਕ ਕਾਰਖਾਨੇ ਦੇ ਖੇਤਰ ’ਚ ਏ. ਕੇ. ਕਲਾਸ਼ਨੀਕੋਵ ਰਾਈਫਲ ਨਾਲ ਗੋਲੀਬਾਰੀ ਕੀਤੀ, ਜਿਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਜ਼ਖ਼ਮੀ ਹੋ ਗਏ ਹਨ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਯੁਝਮਾਸ਼ ਸਦਰਨ ਮਸ਼ੀਨ ਬਿਲਡਿੰਗ ਪਲਾਂਟ ਵਿਚ ਅੰਤਰਰਾਸ਼ਟਰੀ ਸਮੇਂ ਅਨੁਸਾਰ 1.40 ਵਜੇ ਵਾਪਰੀ। ਯੂਕਰੇਨ ਦੇ ਨੈਸ਼ਨਲ ਗਾਰਡ ਦੇ ਇਕ ਸਰਵਿਸਮੈਨ ਕਾਨਸੀਕ੍ਰਿਪਟ ਰਿਆਬਚੁਕ ਆਰਟੇਮ ਯੂਰੀਵਿਚ ਨੇ ਬਿਨਾਂ ਕਿਸੇ ਕਾਰਨ ਕਲਾਸ਼ਨੀਕੋਵ ਰਾਈਫਲ ਨਾਲ ਡਿਊਟੀ ’ਤੇ ਤਾਇਨਾਟ ਨੈਸ਼ਨਲ ਗਾਰਡ ਦੇ ਫੌਜੀ ਨੂੰ ਗੋਲੀ ਮਾਰ ਦਿੱਤੀ ਤੇ ਹਥਿਆਰ ਲੈ ਕੇ ਭੱਜ ਗਿਆ।

ਇਹ ਵੀ ਪੜ੍ਹੋ : ਯੂਕਰੇਨ 'ਚ ਫ਼ੌਜ ਦੇ ਸਮਰਥਨ ਲਈ ਕੈਨੇਡਾ ਆਪਣੇ 400 ਸੈਨਿਕ ਕਰੇਗਾ ਤਾਇਨਾਤ

ਇਸ ਤੋਂ ਬਾਅਦ ਉਸ ਨੇ ਫਿਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਪੰਜ ਲੋਕ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਮੰਤਰਾਲੇ ਮੁਤਾਬਕ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਫੌਜੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਮਲਾਵਰ ਨੂੰ ਫੜਨ ਲਈ ਪੂਰੇ ਸ਼ਹਿਰ ’ਚ ਇਕ ਪੁਲਿਸ ਮੁਹਿੰਮ ਚਲਾਈ ਗਈ ਹੈ ਅਤੇ ਰਾਸ਼ਟਰੀ ਪੁਲਸ ਦੇ ਫੌਜੀ ਅਤੇ ਨੈਸ਼ਨਲ ਗਾਰਡ ਦੀਆਂ ਇਕਾਈਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਅਪਰਾਧ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।


author

Manoj

Content Editor

Related News