ਅਮਰੀਕਾ ''ਚ ਕੋਰੋਨਾ ਵਾਇਰਸ ਦੇ 5 ਮਰੀਜ਼ਾਂ ਦੀ ਹੋਈ ਪੁਸ਼ਟੀ

Monday, Jan 27, 2020 - 10:44 AM (IST)

ਅਮਰੀਕਾ ''ਚ ਕੋਰੋਨਾ ਵਾਇਰਸ ਦੇ 5 ਮਰੀਜ਼ਾਂ ਦੀ ਹੋਈ ਪੁਸ਼ਟੀ

ਵਾਸ਼ਿੰਗਟਨ— ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਸ ਦੇ ਕਈ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਰੋਗ ਕੰਟਰੋਲ ਕੇਂਦਰ 'ਚ ਸਾਹ ਸਬੰਧੀ ਰੋਗ ਵਿਭਾਗ ਦੀ ਮੁਖੀ ਨੈਨਸੀ ਮੇਸੋਨੀਅਰ ਨੇ ਦੱਸਿਆ ਕਿ 26 ਸੂਬਿਆਂ 'ਚੋਂ ਤਕਰੀਬਨ 100 ਲੋਕਾਂ ਦੀ ਜਾਂਚ ਕੀਤੀ ਗਈ ਹੈ ਕਿਉਂਕਿ ਇਹ ਸਾਰੇ ਲੋਕ ਵੂਹਾਨ ਤੋਂ ਆਏ ਸਨ।

ਮੇਸੋਨੀਅਰ ਨੇ ਕਿਹਾ,''ਅਮਰੀਕਾ 'ਚ ਸਾਹਮਣੇ ਆਇਆ ਹਰ ਇਕ ਮਾਮਲਾ ਅਜਿਹਾ ਹੈ, ਜਿਸ 'ਚ ਪੀੜਤ ਦਾ ਵੂਹਾਨ ਨਾਲ ਸਿੱਧਾ ਸੰਪਰਕ ਸੀ।'' ਹਾਲਾਂਕਿ ਉਨ੍ਹਾਂ ਨੇ ਇਸ 'ਤੇ ਜ਼ੋਰ ਦਿੱਤਾ ਕਿ ਅਮਰੀਕੀ ਲੋਕਾਂ ਲਈ ਬੀਮਾਰੀ ਦਾ ਖਤਰਾ ਅਜੇ ਮੌਜੂਦਾ ਸਮੇਂ 'ਚ ਘੱਟ ਹੈ।


Related News