ਈਰਾਨ 'ਚ 5.9 ਤੀਬਰਤਾ ਦਾ ਭੂਚਾਲ, 7 ਲੋਕਾਂ ਦੀ ਮੌਤ ਤੇ 800 ਤੋਂ ਵਧੇਰੇ ਜ਼ਖ਼ਮੀ

Sunday, Jan 29, 2023 - 01:10 PM (IST)

ਈਰਾਨ 'ਚ 5.9 ਤੀਬਰਤਾ ਦਾ ਭੂਚਾਲ, 7 ਲੋਕਾਂ ਦੀ ਮੌਤ ਤੇ 800 ਤੋਂ ਵਧੇਰੇ ਜ਼ਖ਼ਮੀ

ਤਹਿਰਾਨ (ਆਈ.ਏ.ਐੱਨ.ਐੱਸ.) ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਵਿਚ ਖੋਏ ਸ਼ਹਿਰ ਵਿਚ 5.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਈਰਾਨੀ ਸਮਾਚਾਰ ਏਜੰਸੀ IRNA ਦੀ ਰਿਪੋਰਟ ਮੁਤਾਬਕ ਭੂਚਾਲ ਦੇ ਝਟਕੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9:44 ਵਜੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ  816 ਹੋਰ ਜ਼ਖ਼ਮੀ ਹੋ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਪੇਰੂ : ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 25 ਲੋਕਾਂ ਦੀ ਮੌਤ

PunjabKesari

ਤਹਿਰਾਨ ਸਥਿਤ ਈਰਾਨੀ ਭੂਚਾਲ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 07 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਪੱਛਮੀ ਅਤੇ ਪੂਰਬੀ ਅਜ਼ਰਬਾਈਜਾਨ ਦੀ ਰਾਜਧਾਨੀ ਤਬਰੀਜ਼ ਸਮੇਤ ਕਈ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ ਦੇ ਅਨੁਸਾਰ ਤੁਰਕੀ, ਇਰਾਕ, ਅਰਮੇਨੀਆ ਅਤੇ ਅਜ਼ਰਬਾਈਜਾਨ ਗਣਰਾਜ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ (IRNA) ਨੇ ਦੱਸਿਆ ਕਿ ਪੱਛਮੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ-ਜਨਰਲ ਮੁਹੰਮਦ ਸਾਦੇਗ ਮੋਤਾਮਾਦਿਆਨ ਨੇ ਕਿਹਾ ਕਿ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਭੂਚਾਲ ਨਾਲ ਕਰੀਬ 70 ਪਿੰਡ ਨੁਕਸਾਨੇ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News