ਜਾਪਾਨ ''ਚ ਆਇਆ 5.6 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖਤਰਾ ਨਹੀਂ

02/28/2017 5:37:00 PM

ਟੋਕੀਓ— ਉੱਤਰੀ-ਪੂਰਬੀ ਜਾਪਾਨ ਵਿਚ ਫੁਕੁਸ਼ੀਮਾ ਪਰਮਾਣੂੰ ਪਲਾਂਟ ਕੋਲ ਮੰਗਲਵਾਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ। ਜਾਪਾਨੀ ਮੌਸਮ ਏਜੰਸੀ ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। 
ਅਮਰੀਕੀ ਭੂ-ਵਿਗਿਆਨੀ ਸਰਵੇਖਣ ਦੀ ਖਬਰ ਮੁਤਾਬਕ ਭੂਚਾਲ ਦਾ ਕੇਂਦਰ ਬਿੰਦੂ ਸ਼ਹਿਰ ਤੋਂ ਪੂਰਬੀ-ਉੱਤਰੀ ''ਚ 34 ਕਿਲੋਮੀਟਰ ਦੀ ਦੂਰੀ ''ਤੇ ਪ੍ਰਸ਼ਾਂਤ ਮਹਾਸਾਗਰ ''ਚ 42.3 ਕਿਲੋਮੀਟਰ ਦੀ ਡੂੰਘਾਈ ''ਤੇ ਸੀ। ਸਰਕਾਰੀ ਨਿਊਜ਼ ਚੈਨਲ ਦੀ ਖਬਰ ਮੁਤਾਬਕ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ, ਹਾਲਾਂਕਿ ਕੁਝ ਸਥਾਨਕ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ। ਭੂਚਾਲ ਕਾਰਨ ਬਹੁਮੰਜ਼ਲਾਂ ਇਮਾਰਤਾਂ ਹਿੱਲ ਗਈਆਂ। ਫੁਕੁਸ਼ੀਮਾ ਪਲਾਂਟ ਦੀ ਸੰਚਾਲਕ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਕਿ ਪਲਾਂਟ ''ਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਦੇਖੀ ਗਈ। ਇਹ ਪਲਾਂਟ 2011 ''ਚ ਭੂਚਾਲ ਅਤੇ ਸੁਨਾਮੀ ਕਾਰਨ ਪ੍ਰਭਾਵਿਤ ਹੋਇਆ ਸੀ।

Tanu

News Editor

Related News