ਚੀਨ ''ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 46 ਨਵੇਂ ਮਾਮਲੇ ਆਏ ਸਾਹਮਣੇ
Sunday, Sep 12, 2021 - 01:25 PM (IST)
ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾ ਇਨਫੈਕਸਨ ਦੇ 46 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 20 ਮਾਮਲੇ ਇਕ ਦੱਖਣੀ ਸੂਬੇ ਵਿਚ ਸਥਾਨਕ ਪੱਧਰ 'ਤੇ ਫੈਲੇ ਇਨਫੈਕਸ਼ਨ ਦੇ ਹਨ ਜਿੱਥੇ ਅਧਿਕਾਰੀ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਦੀ ਕੋਸਿਸ਼ ਕਰ ਰਹੇ ਹਨ। ਰਾਸਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਸਥਾਨਕ ਤੌਰ 'ਤੇ ਫੈਲੇ ਇਨਫੈਕਸ਼ਨ ਦੇ 19 ਮਾਮਲੇ ਫੂਜੀਆਨ ਸੂਬੇ ਦੇ ਪੁਤਿਆਨ ਵਿਚ ਸਾਹਮਣੇ ਆਏ ਹਨ ਅਤੇ ਇਕ ਨਵਾਂ ਮਾਮਲਾ ਨੇੜਲੇ ਕੁਆਨਝੋਊ ਵਿਚ ਸਾਹਮਣੇ ਆਇਆ ਹੈ।
ਪੜ੍ਹੋ ਇਹ ਅਹਿਮ ਖਬਰ - PM ਜੈਸਿੰਡਾ ਕੋਰੋਨਾ ਕਾਲ 'ਚ ਜਿਨਸੀ ਸੰਬੰਧਾਂ 'ਤੇ ਪੁੱਛੇ ਇਕ ਸਵਾਲ 'ਤੇ ਹੋਈ 'ਹੈਰਾਨ' (ਵੀਡੀਓ)
ਕਮਿਸ਼ਨ ਨੇ ਦੱਸਿਆ ਕਿ ਇਨਫੈਕਸ਼ਨ ਦੇ ਹੋਰ ਸਾਰੇ ਮਾਮਲੇ ਵਿਦੇਸ਼ਾਂ ਤੋਂ ਆਏ ਲੋਕਾਂ ਵਿਚ ਹਨ। ਚੀਨ ਵਿਚ ਹੁਣ ਤੱਕ 95,1999 ਲੋਕ ਇਨਫੈਕਸ਼ਨ ਦੀ ਚਪੇਟ ਵਿਚ ਆ ਚੁੱਕੇ ਹਨ ਜਿਹਨਾਂ ਵਿਚੋਂ 4,636 ਮਰੀਜ਼ਾਂ ਦੀ ਮੌਤ ਹੋਈ ਹੈ। ਕਿਸੇ ਨਵੇਂ ਮਰੀਜ਼ ਦੀ ਮੌਤ ਨਹੀਂ ਹੈ। ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਸੀਕਿ ਉਹ ਰੋਗ ਕੰਟਰੋਲ ਕਾਰਜ ਦੀ ਨਿਗਰਾਨੀ ਲਈ ਮਾਹਰਾਂ ਨੂੰ ਪੁਤਿਆਨ ਭੇਜ ਰਿਹਾ ਹੈ।