ਨਸ਼ਿਆਂ ਖ਼ਿਲਾਫ਼ ਮਿਆਂਮਾਰ ਦੀ ਵੱਡੀ ਕਾਰਵਾਈ, 44 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਨਸ਼ਟ

Monday, Jun 26, 2023 - 04:32 PM (IST)

ਨਸ਼ਿਆਂ ਖ਼ਿਲਾਫ਼ ਮਿਆਂਮਾਰ ਦੀ ਵੱਡੀ ਕਾਰਵਾਈ, 44 ਕਰੋੜ ਡਾਲਰ ਦੇ ਨਸ਼ੀਲੇ ਪਦਾਰਥ ਕੀਤੇ ਨਸ਼ਟ

ਬੈਂਕਾਕ (ਭਾਸ਼ਾ)- ਮਿਆਂਮਾਰ ਦੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੋਕੂ ਦਿਵਸ ਦੇ ਮੌਕੇ 'ਤੇ ਦੇਸ਼ ਭਰ ਵਿੱਚ ਜ਼ਬਤ ਕੀਤੇ ਗਏ 44.6 ਕਰੋੜ ਡਾਲਰ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਿਆਂਮਾਰ ਵਿੱਚ ਅਫੀਮ, ਹੈਰੋਇਨ ਅਤੇ ਮੈਥਾਮਫੇਟਾਮਾਈਨ ਵਰਗੇ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਵਧਿਆ ਹੈ ਅਤੇ ਇਨ੍ਹਾਂ ਦੀ ਤਸਕਰੀ ਨਾਲ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਇਨ੍ਹਾਂ ਦਾ ਬਾਜ਼ਾਰ ਵਧਣ ਦਾ ਖ਼ਦਸ਼ਾ ਹੈ। 

ਇਹ ਵੀ ਪੜ੍ਹੋ: ਮੱਧ ਅਮਰੀਕੀ ਦੇਸ਼ ਹੋਂਡੂਰਾਸ 'ਚ ਬੰਦੂਕਧਾਰੀਆਂ ਨੇ ਚਲਾਈਆਂ ਤਾਬੜ-ਤੋੜ ਗੋਲੀਆਂ, 11 ਹਲਾਕ,  ਲੱਗਾ ਕਰਫਿਊ

PunjabKesari

ਮਿਆਂਮਾਰ ਦਾ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦਾ ਲੰਮਾ ਇਤਿਹਾਸ ਹੈ। ਇੱਥੇ ਦਹਾਕਿਆਂ ਦੇ ਹਥਿਆਰਬੰਦ ਟਕਰਾਅ ਕਾਰਨ ਪੈਦਾ ਹੋਈ ਸਿਆਸੀ ਅਤੇ ਆਰਥਿਕ ਅਸੁਰੱਖਿਆ ਨੂੰ ਇਸ ਸਮੱਸਿਆ ਨਾਲ ਜੁੜਿਆ ਜਾਂਦਾ ਹੈ। ਇਹ ਦੇਸ਼ ਮੇਥਾਮਫੇਟਾਮਾਈਨ ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਹੈ ਅਤੇ ਅਫਗਾਨਿਸਤਾਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਦਾ ਉਤਪਾਦਕ ਦੇਸ਼ ਹੈ। ਮਿਆਂਮਾਰ ਦਾ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦਾ ਲੰਮਾ ਇਤਿਹਾਸ ਹੈ। ਇੱਥੇ ਦਹਾਕਿਆਂ ਦੇ ਹਥਿਆਰਬੰਦ ਟਕਰਾਅ ਕਾਰਨ ਪੈਦਾ ਹੋਈ ਸਿਆਸੀ ਅਤੇ ਆਰਥਿਕ ਅਸੁਰੱਖਿਆ ਨੂੰ ਇਸ ਸਮੱਸਿਆ ਨਾਲ ਜੁੜਿਆ ਜਾਂਦਾ ਹੈ। ਇਹ ਦੇਸ਼ ਮੇਥਾਮਫੇਟਾਮਾਈਨ ਦਾ ਪ੍ਰਮੁੱਖ ਉਤਪਾਦਕ ਅਤੇ ਨਿਰਯਾਤਕ ਹੈ ਅਤੇ ਅਫਗਾਨਿਸਤਾਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਫੀਮ ਅਤੇ ਹੈਰੋਇਨ ਦਾ ਉਤਪਾਦਕ ਦੇਸ਼ ਹੈ।

ਇਹ ਵੀ ਪੜ੍ਹੋ: ਪੰਜਾਬ ਸੂਬੇ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 11 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News