ਪੂਰਬੀ ਕਾਂਗੋ ''ਚ ਵਿਧ੍ਰੋਹੀਆਂ ਦੇ ਹਮਲੇ ''ਚ 43 ਦੀ ਮੌਤ : ਮਨੁੱਖੀ ਅਧਿਕਾਰ ਸੰਗਠਨ

12/17/2019 2:30:49 AM

ਬੇਨੀ - ਪੂਰਬੀ ਕਾਂਗੋ 'ਚ ਵਿਧ੍ਰੋਹੀਆਂ ਵੱਲੋਂ ਕੀਤੇ ਗਏ ਹਮਲਿਆਂ 'ਚ ਘਟੋਂ-ਘੱਟ 11 ਲੋਕ ਮਾਰੇ ਗਏ, ਜਦਕਿ ਦਰਜਨਾਂ ਲੋਕ ਹਫਤੇ ਦੇ ਆਖਿਰ 'ਚ ਇਸੇ ਤਰ੍ਹਾਂ ਦੇ ਹਮਲੇ 'ਚ ਮਾਰੇ ਗਏ ਸਨ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗੋ ਦੇ ਸੰਗਠਨ ਨੇ ਸੋਮਵਾਰ ਨੂੰ ਆਖਿਆ ਕਿ ਇਲਾਇਡ ਡੈਮੋਕ੍ਰੇਟਿਕ ਫੋਰਸੇਜ ਦੇ ਵਿਧ੍ਰੋਹੀ ਸ਼ੁੱਕਰਵਾਰ ਨੂੰ ਬੇਨੀ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਘਟੋਂ-ਘੱਟ 43 ਲੋਕਾਂ ਦੀ ਹੱਤਿਆ ਕਰ ਚੁੱਕੇ ਹਨ। ਬੇਨੀ 'ਚ ਇਬੋਲਾ ਮਹਾਮਾਰੀ ਫੈਲੀ ਹੋਈ ਹੈ। ਇਸ ਘਟਨਾ ਕਾਰਨ ਮਹਾਮਾਰੀ ਨਾਲ ਨਜਿੱਠਣ ਦਾ ਕੰਮ ਬੰਦ ਹੋ ਸਕਦਾ ਹੈ। ਸੰਗਠਨ ਨੇ ਦੱਸਿਆ ਕਿ ਬੇਨੀ ਖੇਤਰ ਦੇ ਕਾਮਾਂਗੋ 'ਚ ਐਤਵਾਰ ਦੇਰ ਰਾਤ ਹਮਲਾ ਹੋਇਆ।


Khushdeep Jassi

Content Editor

Related News