ਜੂਨ ’84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼-ਵਿਦੇਸ਼ ’ਚ ਰੱਖੇ ਗਏ ਸਮਾਗਮ

Saturday, Jun 01, 2024 - 04:03 AM (IST)

ਜੂਨ ’84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼-ਵਿਦੇਸ਼ ’ਚ ਰੱਖੇ ਗਏ ਸਮਾਗਮ

ਫਰੈਂਕਫਰਟ (ਸਰਬਜੀਤ ਸਿੰਘ ਬਨੂੜ) - ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਭਾਰਤੀ ਹਕੂਮਤ ਵੱਲੋਂ ਜੂਨ ’84 ’ਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆਂ ’ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼-ਵਿਦੇਸ਼ ’ਚ ਰੱਖੇ ਸਮਾਗਮਾਂ, ਸੈਮੀਨਾਰਾਂ ਤੇ ਰੋਹ ਮੁਜ਼ਾਹਰਿਆਂ ’ਚ ਵੱਧ ਤੋਂ ਵੱਧ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ- ਵਾਲ ਕਟਵਾਉਣ ਤੋਂ ਨਾਰਾਜ਼ 10 ਸਾਲਾ ਲੜਕੇ ਨੇ ਨਿਗਲੀ ਜ਼ਹਿਰੀਲੀ ਦਵਾਈ, ਹੋਈ ਮੌਤ

ਜਰਮਨ ਤੋਂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ ਭਾਰਤੀ ਹਕੂਮਤ ਤੇ ਉਸ ਦੇ ਚਾਪਲੂਸ ਕਾਰਿੰਦੇ ਅੱਜ ਇਸ ਘੱਲੂਘਾਰੇ ਨੂੰ ਭੁੱਲ ਗਏ ਜਾਂ ਭੁੱਲ ਜਾਣ ਦੀਆਂ ਸਲਾਹਾਂ ਦੇ ਰਹੇ ਹਨ ਉਹਨਾਂ ਲੋਕਾਂ ਦੇ ਨਾਪਾਕ ਇਰਾਦਿਆਂ ਨੂੰ ਸਿੱਖ ਕੌਮ ਨਕਾਮ ਕਰੇ। ਸਿੱਖ ਵਿਦਵਾਨ ਮਹਿਬੂਬ ਦੇ ਕਥਨ ਅਨੁਸਾਰ ਖਾਲਸਾ ਜੀਓ! ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾਂ ਨਹੀਂ ਹੋ ਸਕਦਾ। ਦੂਜੇ ਪਾਸੇ ਸਹੀ ਅਮਲ ਤੇਜ਼ ਬੁੱਧੀ ਜ਼ਿਹਨੀ ਗੁਲਾਮੀ ਤੋ ਅਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ ਦੋਸ਼ੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਨਾ ਹੋ ਜਾਣ ਅਤੇ ਬੇਮਤਲਬ ਖਿਮਾ ਹਾਊਮੈ ਤੇ ਅਨੇਕਾਂ ਰੋਗਾਂ ਨੂੰ ਜਨਮ ਦਿੰਦੀ ਹੈ। ਬ੍ਰਹਮਵਾਦੀ ਸੋਚ ਦੀ ਧਾਰਨੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਅਤੇ ਉਸ ਤੋਂ ਬਾਆਦ ਸਿੱਖ ਕੌਮ ਦੀ ਧਾਰਮਿਕ, ਆਰਥਿਕ, ਰਾਜਨੀਤਿਕ, ਸਮਾਜਿਕ ਤੇ ਸੱਭਿਆਚਰਿਕ ਤੌਰ 'ਤੇ ਕੀਤੀ ਜਾ ਰਹੀ ਨਸਲਕੁਸ਼ੀ ਰਾਹੀਂ ਜੋ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਇਹ ਨਾ ਭੁਲੱਣਯੋਗ ਤੇ ਨਾ ਬਖੱਸ਼ਣਯੋਗ ਬਜੱਰ ਗੁਨਾਹ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹੈਰੀਟੇਜ ਥੀਮ 'ਤੇ ਬਣਾਇਆ ਗਿਆ ਪੋਲਿੰਗ ਬੂਥ ਵੋਟਾਂ ਪਾਉਣ ਦੇ ਅਨੁਭਵ ਨੂੰ ਬਣਾਏਗਾ ਯਾਦਗਾਰੀ

ਭਾਈ ਗੁਰਾਇਆ ਨੇ ਕਿਹਾ ਕਿ ਇਸ ਘੱਲੂਘਾਰੇ ਦੇ ਸੰਦਰਭ ’ਚ 6 ਜੂਨ ਦਿਨ ਵੀਰਵਾਰ ਨੂੰ 13:00 ਵਜੇ ਤੋ 16:00 ਵਜੇ ਤੱਕ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਫਰੈਂਕਫਰਟ ’ਚ ਸਥਿਤ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਰੋਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਜਰਮਨ ਦੇ ਨਮਿੰਦਿਆਂ ਵੱਲੋ ਸਿੱਖ ਕੌਮ ਨਾਲ ਵਰਤਾਏ ਖੂਨੀ ਘੱਲੂਘਾਰੇ ਦੇ ਕਹਿਰ ਦੀਆਂ ਤਸਵੀਰਾਂ ਤੇ ਜਰਮਨ ਭਾਸ਼ਾਂ ਵਿੱਚ ਪ੍ਰਦਰਸ਼ਨੀ ਲਗਾ ਕੇ ਹਿੰਦਸਤਾਨ ਦੀ ਹਕੂਮਤ ਦੇ ਧਰਮ ਨਿਰਪੱਖ ਤੇ ਲੋਕ-ਤੰਤਰ ਦੇ ਬੁਰਕੇ ਵਿੱਚ ਹਿੰਦੂ ਫਾਸ਼ੀਵਾਦੀ ਚਿਹਰੇ ਨੂੰ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੂਨ '84 ਦੇ ਘਲੂਘਾਰੇ ਨੂੰ ਆਪਣੀ ਸੁਰਤ ਕਰਕੇ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਵਿੱਤਰ ਸੁਪਨੇ ਮਨੁੱਖਤਾ ਦੇ ਭਲੇ ਵਾਲੇ ਅਜ਼ਾਦ ਦੇਸ਼ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਈਏ।

ਇਹ ਵੀ ਪੜ੍ਹੋ- ਨਿਰਯਾਤ ਕਾਰੋਬਾਰ ਰਾਹੀਂ ਸੂਬੇ ਦੇ ਕਿਸਾਨਾਂ ਦੀ ਆਮਦਨ 'ਚ ਹੋਵੇਗਾ ਵੱਡਾ ਵਾਧਾ: ਸ਼੍ਰੋਮਣੀ ਅਕਾਲੀ ਦਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News