ਵੀਅਤਨਾਮ ''ਚ ਕੋਰੋਨਾ ਦੇ 40 ਨਵੇਂ ਮਾਮਲੇ ਦਰਜ, ਹੁਣ ਤੱਕ 3 ਲੋਕਾਂ ਦੀ ਮੌਤ
Saturday, Aug 01, 2020 - 10:06 PM (IST)

ਹਨੋਈ- ਵੀਅਤਨਾਮ ਵਿਚ ਕੋਵਿਡ-19 ਦੇ ਤਿੰਨ ਦਰਜਨਾਂ ਤੋਂ ਵੱਧ ਨਵੇਂ ਮਾਮਲੇ ਸ਼ਨੀਵਾਰ ਨੂੰ ਸਾਹਮਣੇ ਆਏ। ਇਸ ਤੋਂ ਇਲਾਵਾ ਦੇਸ਼ ਵਿਚ ਵਾਇਰਸ ਕਾਰਨ ਪਹਿਲੀ ਮੌਤ ਦੇ ਅਗਲੇ ਹੀ ਦਿਨ ਦੋ ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਵਾਇਰਸ ਦੇ 40 ਨਵੇਂ ਮਾਮਲਿਆਂ ਵਿਚੋਂ ਦਾ ਨਾਂਗ ਦੇ ਹਸਪਤਾਲਾਂ ਵਿਚ 32 ਮਰੀਜ਼, ਦਾ ਨਾਂਗ ਵਿਚ ਸਥਾਨਕ ਕਮਿਊਨਿਟੀ ਪ੍ਰਸਾਰ ਕਾਰਨ ਕੋਰੋਨਾ ਦੇ 6 ਮਰੀਜ਼ ਸਾਹਮਣੇ ਆਏ ਹਨ ਇਸ ਦੇ ਇਲ਼ਾਵਾ 2 ਨਾਗਰਿਕ ਜੋ ਇੰਡੋਨੇਸ਼ੀਆ ਤੋਂ ਵੀਅਤਨਾਮ ਵਾਪਸ ਪਰਤੇ ਹਨ, ਉਹ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਵੀਅਤਨਾਮ ਵਿਚ ਕੋਰੋਨਾ ਵਾਇਰਸ 'ਤੇ ਕਾਬੂ ਪਾਇਆ ਗਿਆ ਸੀ ਪਰ ਸਿਰਫ ਪਿਛਲੇ ਹਫਤੇ ਹੀ ਦਾ ਨਾਂਗ ਦੇ ਹਸਪਤਾਲ ਵਿਚ ਵਾਇਰਸ ਦੇ ਨਵੇਂ ਮਾਮਲੇ ਆਉਣੇ ਸ਼ੁਰੂ ਹੋ ਗਏ ਸਨ। ਇਨਫੈਕਸ਼ਨ ਕਾਰਨ ਆਪਣੀ ਜਾਨ ਗਵਾਉਣ ਵਾਲੇ ਤਿੰਨੋਂ ਮਰੀਜ਼ਾਂ ਦਾ ਦਾ ਨਾਂਗ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ।
ਕੋਰੋਨਾ ਦਾ ਇਕੋ ਦਮ ਨਵੇਂ ਮਾਮਲੇ ਸਾਹਮਣੇ ਆਉਣਾ ਅਤੇ ਮੌਤਾਂ ਹੋਣੀਆਂ ਲੋਕਾਂ ਲਈ ਖਤਰੇ ਦੀ ਗੱਲ ਹੈ ਤੇ ਲੋਕਾਂ ਨੂੰ ਹੋਰ ਵੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ।