ਇਰਾਕ ਅਤੇ ਸੀਰੀਆ 'ਚ ਈਰਾਨ ਪੱਖੀ ਸਮੂਹਾਂ 'ਤੇ ਅਮਰੀਕਾ ਦੇ ਜਵਾਬੀ ਹਮਲੇ 'ਚ ਹੋਈਆਂ 40 ਮੌਤਾਂ

Saturday, Feb 03, 2024 - 11:28 PM (IST)

ਇਰਾਕ ਅਤੇ ਸੀਰੀਆ 'ਚ ਈਰਾਨ ਪੱਖੀ ਸਮੂਹਾਂ 'ਤੇ ਅਮਰੀਕਾ ਦੇ ਜਵਾਬੀ ਹਮਲੇ 'ਚ ਹੋਈਆਂ 40 ਮੌਤਾਂ

ਇੰਟਰਨੈਸ਼ਨਲ ਡੈਸਕ: ਅਮਰੀਕਾ ਨੇ ਜਾਰਡਨ ਵਿਚ ਆਪਣੇ ਫ਼ੌਜੀਆਂ 'ਤੇ ਹਮਲਿਆਂ ਦੀ ਜਵਾਬੀ ਕਾਰਵਾਈ ਕਰਦੇ ਹੋਏ ਇਰਾਕ ਅਤੇ ਸੀਰੀਆ ਵਿਚ ਈਰਾਨ ਸਮਰਥਿਤ ਮਿਲੀਸ਼ੀਆ (ਨਾਗਰਿਕ ਲੜਾਕਿਆਂ) ਅਤੇ ਈਰਾਨੀ 'ਰਿਵੋਲਿਊਸ਼ਨਰੀ ਗਾਰਡ' ਦੇ 85 ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿਚ ਤਕਰੀਬਨ 40 ਮੌਤਾਂ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਰਾਕ ਵਿਚ 16 ਅਤੇ ਸੀਰੀਆ ਵਿਚ 23 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਵਿਚ ਮਿਲੀਸ਼ੀਆ ਦੇ ਨਾਲ-ਨਾਲ ਆਮ ਨਾਗਰਿਕ ਸ਼ਾਮਲ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਮੌਤ ਦੀ 'ਅਫ਼ਵਾਹ' ਫ਼ੈਲਾ ਕੇ ਕਾਨੂੰਨੀ ਗੇੜ 'ਚ ਫਸੀ ਪੂਨਮ ਪਾਂਡੇ, ਪੁਲਸ ਕੋਲ ਪਹੁੰਚੀ ਸ਼ਿਕਾਇਤ

ਜ਼ਿਕਰਯੋਗ ਹੈ ਕਿ ਜਾਰਡਨ ਵਿਚ ਈਰਾਨ ਸਮਰਥਿਤ ਸਮੂਹ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਸੀ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਯੂ.ਐੱਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਹੋਰ ਚੋਟੀ ਦੇ ਅਮਰੀਕੀ ਨੇਤਾ ਕਈ ਦਿਨਾਂ ਤੋਂ ਚੇਤਾਵਨੀ ਦੇ ਰਹੇ ਸਨ ਕਿ ਅਮਰੀਕਾ ਮਿਲਸ਼ੀਆ ਸਮੂਹਾਂ 'ਤੇ ਜਵਾਬੀ ਹਮਲਾ ਕਰੇਗਾ।  ਸ਼ੁੱਕਰਵਾਰ ਨੂੰ ਅਮਰੀਕੀ ਹਮਲਿਆਂ ਤੋਂ ਬਾਅਦ ਬਾਈਡੇਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ''ਅਮਰੀਕਾ ਪੱਛਮੀ ਏਸ਼ੀਆ ਜਾਂ ਦੁਨੀਆ 'ਚ ਕਿਤੇ ਵੀ ਸੰਘਰਸ਼ ਨਹੀਂ ਚਾਹੁੰਦਾ, ਪਰ ਜੋ ਲੋਕ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਹ ਇਹ ਜਾਣ ਲੈਣ ਕੇ ਜੇਕਰ ਤੁਸੀਂ ਕਿਸੇ ਅਮਰੀਕੀ ਨੂੰ ਨੁਕਸਾਨ ਪਹੁੰਚਾਓਗੇ, ਤਾਂ ਅਸੀਂ ਜਵਾਬ ਦੇਵਾਂਗੇ।"

ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ

ਬਾਈਡੇਨ ਨੇ ਪਿਛਲੇ ਐਤਵਾਰ ਨੂੰ ਕਿਹਾ ਸੀ ਕਿ ਜਾਰਡਨ ਵਿਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (ਆਈ.ਆਰ.ਜੀ.ਸੀ.) ਵੱਲੋਂ ਸਮਰਥਤ ਅੱਤਵਾਦੀ ਸਮੂਹਾਂ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ 3 ਅਮਰੀਕੀ ਫ਼ੌਜੀ ਮਾਰੇ ਗਏ ਸਨ। ਬਾਈਡੇਨ ਨੇ ਸ਼ੁੱਕਰਵਾਰ ਨੂੰ ਕਿਹਾ, "ਮੇਰੇ ਨਿਰਦੇਸ਼ 'ਤੇ ਅੱਜ ਦੁਪਹਿਰ ਅਮਰੀਕੀ ਫੌਜੀ ਬਲਾਂ ਨੇ ਇਰਾਕ ਅਤੇ ਸੀਰੀਆ ਵਿੱਚ ਉਨ੍ਹਾਂ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਵਰਤੋਂ ਆਈ.ਆਰ.ਜੀ.ਸੀ. ਅਤੇ ਸੰਬੰਧਿਤ ਮਿਲੀਸ਼ੀਆ ਸਮੂਹ ਅਮਰੀਕੀ ਬਲਾਂ 'ਤੇ ਹਮਲਾ ਕਰਨ ਲਈ ਕਰਦੇ ਹਨ। ਸਾਡੀ ਜਵਾਬੀ ਕਾਰਵਾਈ ਅੱਜ ਤੋਂ ਸ਼ੁਰੂ ਹੋਈ ਹੈ, ਜੋ ਸਾਡੀ ਪਸੰਦ ਦੇ ਸਥਾਨਾਂ 'ਤੇ ਅਤੇ ਸਾਡੇ ਚੁਣੇ ਹੋਏ ਸਮੇਂ 'ਤੇ ਜਾਰੀ ਰਹੇਗੀ।" 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News