ਈਰਾਨ ਦੇ ਯਜ਼ਦ ''ਚ ਪ੍ਰਦਰਸ਼ਨਾਂ ਦੌਰਾਨ 40 ਲੋਕ ਗ੍ਰਿਫਤਾਰ

Sunday, Nov 17, 2019 - 06:40 PM (IST)

ਈਰਾਨ ਦੇ ਯਜ਼ਦ ''ਚ ਪ੍ਰਦਰਸ਼ਨਾਂ ਦੌਰਾਨ 40 ਲੋਕ ਗ੍ਰਿਫਤਾਰ

ਤਹਿਰਾਨ— ਮੱਧ ਈਰਾਨ ਦੇ ਯਜ਼ਦ ਸ਼ਹਿਰ 'ਚ ਪੈਟਰੋਲ ਦੇ ਮੁੱਲ 'ਚ ਵਾਧੇ ਦੇ ਖਿਲਾਫ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਰਧ ਸਰਕਾਰੀ ਪੱਤਰਕਾਰ ਏਜੰਸੀ ਆਈ.ਐੱਸ.ਐੱਨ.ਏ. ਨੇ ਐਤਵਾਰ ਨੂੰ ਸੂਬੇ ਦੇ ਸਰਕਾਰੀ ਪ੍ਰੋਸੀਕਿਊਸ਼ਨ ਮੁਹੰਮਦ ਹਦਦਜਾਦੇਹ ਦੇ ਹਵਾਲੇ ਨਾਲ ਦੱਸਿਆ ਕਿ ਹਿਰਾਸਤ 'ਚ ਲਏ ਗਏ 7 ਲੋਕਾਂ 'ਤੇ ਤੋੜ-ਭੰਨ ਤੇ ਪ੍ਰਦਰਸ਼ਨਾਂ ਦਾ ਦੋਸ਼ ਹੈ ਤੇ ਉਨ੍ਹਾਂ 'ਚ ਜ਼ਿਆਦਾਤਰ ਲੋਕ ਸਥਾਨਕ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ 'ਚ ਬਦਲਾਅ ਤੋਂ ਬਾਅਦ ਤੋਂ ਕੁਝ ਦਿਨ ਬਾਅਦ ਲੋਕਾਂ ਨੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਵਿਰੋਧ ਜਤਾਇਆ ਪਰ ਉਨ੍ਹਾਂ 'ਚ ਕੁਝ ਗੈਰ-ਸਥਾਨਕ ਲੋਕ ਸਨ ਜੋ ਯਜ਼ਦ ਤੋਂ ਬਾਹਰ ਦੇ ਹਨ, ਉਨ੍ਹਾਂ ਨੇ ਸ਼ਹਿਰ ਦੇ ਕੁਝ ਹਿੱਸਿਆਂ 'ਚ ਬੁਰੇ ਇਰਾਦੇ ਨਾਲ ਭੰਨ੍ਹ-ਤੋੜ ਕੀਤੀ ਤੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਈਰਾਨ 'ਚ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਖਿਲਾਫ ਸ਼ੁੱਕਰਵਾਰ ਨੂੰ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਹੋਏ, ਜੋ ਸ਼ਨੀਵਾਰ ਵੀ ਜਾਰੀ ਰਹੇ।


author

Baljit Singh

Content Editor

Related News