ਸ਼ਰਮਨਾਕ: ਪਾਕਿਸਤਾਨ ’ਚ ਚੋਰੀ ਦੇ ਦੋਸ਼ ’ਚ 4 ਔਰਤਾਂ ਨੂੰ ਨੰਗਾ ਕਰਕੇ ਕੁੱਟਿਆ, ਬਣਾਈ ਵੀਡੀਓ

Wednesday, Dec 08, 2021 - 11:05 AM (IST)

ਸ਼ਰਮਨਾਕ: ਪਾਕਿਸਤਾਨ ’ਚ ਚੋਰੀ ਦੇ ਦੋਸ਼ ’ਚ 4 ਔਰਤਾਂ ਨੂੰ ਨੰਗਾ ਕਰਕੇ ਕੁੱਟਿਆ, ਬਣਾਈ ਵੀਡੀਓ

ਲਾਹੌਰ (ਭਾਸ਼ਾ) : ਪਾਕਿਸਤਾਨ ’ਚ ਪੰਜਾਬ ਸੂਬੇ ਵਿਚ ਲੋਕਾਂ ਦੇ ਇਕ ਸਮੂਹ ਨੇ ਦੁਕਾਨ ਵਿਚ ਚੋਰੀ ਕਰਨ ਦਾ ਦੋਸ਼ ਲਗਾ ਕੇ ਇਕ ਨਾਬਾਲਗ ਸਮੇਤ 4 ਔਰਤਾਂ ਨੂੰ ਨੰਗਾ ਕੀਤਾ ਅਤੇ ਸੜਕ ’ਤੇ ਘੜੀਸ ਕੇ ਉਨ੍ਹਾਂ ਨੂੰ ਕੁੱਟਿਆ। ਘਟਨਾ ਸੋਮਵਾਰ ਨੂੰ ਲਾਹੌਰ ਤੋਂ ਕਰੀਬ 180 ਕਿਲੋਮੀਟਰ ਦੂਰ ਫ਼ੈਸਲਾਬਾਦ ਵਿਚ ਹੋਈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ਵਿਚ ਇਕ ਨਾਬਾਲਗ ਸਮੇਤ 4 ਔਰਤਾਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਸਰੀਰ ਨੂੰ ਢੱਕਣ ਲਈ ਬੇਨਤੀ ਕਰਦੀਆਂ ਦਿਖਾਈ ਦਿੱਤੀਆਂ ਪਰ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਤੋਂ ਇਕ ਘੰਟੇ ਤੱਕ ਸੜਕਾਂ ’ਤੇ ਨੰਗੇ ਕਰਕੇ ਪਰੇਡ ਕਰਾਈ ਗਈ। ਘਟਨਾ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਪੰਜਾਬ ਪੁਲਸ ਹਰਕਤ ਵਿਚ ਆ ਗਈ।

ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ

ਪੰਜਾਬ ਪੁਲਸ ਦੇ ਇਕ ਬੁਲਾਰੇ ਨੇ ਮੰਗਲਵਾਰ ਨੂੰ ਟਵੀਟ ਵਿਚ ਕਿਹਾ, ‘ਅਸੀਂ ਇਸ ਮੰਦਭਾਗੀ ਘਟਨਾ ਦੇ ਸਬੰਧ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।’ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਇਆ ਜਾਏਗਾ। ਕਾਨੂੰਨ ਨਾਲ ਸਬੰਧਤ ਧਾਰਾਵਾਂ ਤਹਿਤ 5 ਸ਼ੱਕੀਆਂ ਅਤੇ ਕਈ ਹੋਰਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਮਾਮਲੇ ਮੁਤਾਬਕ ਪੀੜਤਾਂ ਨੇ ਦੱਸਿਆ ਕਿ ਉਹ ਫ਼ੈਸਲਾਬਾਦ ਦੇ ਬਾਵਾ ਚੱਕ ਬਾਜ਼ਾਰ ਵਿਚ ਕੂੜਾ ਚੁੱਕਣ ਗਈਆਂ ਸਨ। ਸ਼ਿਕਾਇਤ ਵਿਚ ਔਰਤਾਂ ਨੇ ਕਿਹਾ ਹੈ, ‘ਸਾਨੂੰ ਪਿਆਸ ਲੱਗੀ ਸੀ ਅਤੇ ਉਸਮਾਨ ਇਲੈਕਟ੍ਰਾਨਿਕ ਸਟੋਰ ਦੇ ਅੰਦਰ ਗਏ ਅਤੇ ਪਾਣੀ ਦੀ ਬੋਤਲ ਮੰਗੀ ਪਰ ਮਾਲਕ ਸੱਦਾਮ ਨੇ ਸਾਡੇ ’ਤੇ ਚੋਰੀ ਕਰਨ ਦੇ ਇਰਾਦੇ ਨਾਲ ਦੁਕਾਨ ਵਿਚ ਦਾਖ਼ਲ ਹੋਣ ਦਾ ਦੋਸ਼ ਲਗਾਇਆ। ਸੱਦਾਮ ਅਤੇ ਹੋਰ ਲੋਕਾਂ ਨੇ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਨੰਗਾ ਕਰਕੇ ਸੜਕ ’ਤੇ ਘੜੀਸਿਆ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਨੰਗਾ ਕਰਨ ਤੋਂ ਬਾਅਦ ਸਾਡੀ ਵੀਡੀਓ ਵੀ ਬਣਾਈ। ਭੀੜ ਵਿਚੋਂ ਕਿਸੇ ਨੇ ਵੀ ਇਸ ਅੱਤਿਆਚਾਰ ਨੂੰ ਰੋਕਣ ਲਈ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਇਹ ਵੀ ਪੜ੍ਹੋ : ਧੀ ਦਾ ਕਾਰਾ, 6 ਮਹੀਨਿਆਂ ਤੱਕ ਘਰ ’ਚ ਲੁਕਾ ਕੇ ਰੱਖੀ ਮਾਂ ਦੀ ਲਾਸ਼, ਵਜ੍ਹਾ ਜਾਣ ਹੋਵੋਗੇ ਹੈਰਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News