ਬਗਦਾਦ ''ਚ ਅਮਰੀਕੀ ਦੂਤਘਰ ਕੋਲ ਡਿਗੇ 4 ਰਾਕੇਟ, ਵੱਜੇ ਚਿਤਾਵਨੀ ਸਾਇਰਨ

Thursday, Jun 18, 2020 - 09:27 AM (IST)

ਬਗਦਾਦ ''ਚ ਅਮਰੀਕੀ ਦੂਤਘਰ ਕੋਲ ਡਿਗੇ 4 ਰਾਕੇਟ, ਵੱਜੇ ਚਿਤਾਵਨੀ ਸਾਇਰਨ

ਬਗਦਾਦ- ਇਰਾਕ ਦੀ ਰਾਜਧਨੀ ਬਗਦਾਦ ਵਿਚ ਅਮਰੀਕੀ ਦੂਤਘਰ ਕੋਲ ਘੱਟ ਤੋਂ ਘੱਟ 4 ਰਾਕੇਟ ਡਿਗੇ ਹਨ। ਸਥਾਨਕ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।


ਅਲ ਅਰਬੀਆ ਨਿਊਜ਼ ਚੈਨਲ ਮੁਤਾਬਕ ਰਾਕੇਟਾਂ ਵਿਚ ਧਮਾਕਾ ਹੋਣ ਦੇ ਬਾਅਦ ਅਮਰੀਕੀ ਦੂਤਘਰ ਵਿਚ ਚਿਤਾਵਨੀ ਦੇ ਸਾਇਰਨ ਵੱਜਣ ਲੱਗੇ। ਸ਼ਫਾਕ ਨਿਊਜ਼ ਏਜੰਸੀ ਨੇ ਦੱਸਿਆ ਕਿ ਬਗਦਾਦ ਦੇ ਗ੍ਰੀਨ ਜ਼ੋਨ ਵਿਚ ਦੋ ਰਾਕਟਾਂ ਵਿਚ ਧਮਾਕੇ ਹੋਏ ਹਨ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। 


author

Rahul Singh

Content Editor

Related News