ਨੇਪਾਲ ’ਚ ਢਾਈ ਕਿਲੋਗ੍ਰਾਮ ਯੂਰੇਨੀਅਮ ਰੱਖਣ ਦੇ ਦੋਸ਼ ’ਚ ਚਾਰ ਲੋਕ ਗ੍ਰਿਫਤਾਰ

Sunday, Mar 14, 2021 - 01:21 AM (IST)

ਨੇਪਾਲ ’ਚ ਢਾਈ ਕਿਲੋਗ੍ਰਾਮ ਯੂਰੇਨੀਅਮ ਰੱਖਣ ਦੇ ਦੋਸ਼ ’ਚ ਚਾਰ ਲੋਕ ਗ੍ਰਿਫਤਾਰ

ਕਾਠਮਾਂਡੂ–ਨੇਪਾਲ ਦੀ ਰਾਜਧਾਨੀ ਕਾਠਮਾਂਡੂ ’ਚ ਢਾਈ ਕਿਲੋਗ੍ਰਾਮ ਯੂਰੇਨੀਅਮ ਰੱਖਣ ਦੇ ਦੋਸ਼ ’ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਲੋਕਾਂ ’ਚੋਂ ਇਕ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਸਹੁਰਾ ਭਾਰਤ ਤੋਂ ਉਸ ਨੂੰ ਉਸ ਸਮੇਂ ਲਿਆਇਆ ਸੀ ਜਦੋਂ ਉਹ ਉਥੇ ਇਕ ਯੂਰੇਨੀਅਮ ਖਾਨ ’ਚ ਕੰਮ ਕਰਦਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਹਾਨਗਰ ਪੁਲਸ ਦਫਤਰ, ਰਾਨੀਪੋਖਰੀ ਦੇ ਬੁਲਾਰੇ ਸੁਸ਼ੀਲ ਸਿੰਘ ਰਾਠੌਰ ਮੁਤਾਬਕ ਗ੍ਰਿਫਤਾਰੀ ਇਕ ਗੁਪਤਾ ਸੂਚਨਾ ਦੇ ਆਧਾਰ ’ਤੇ ਕੀਤੀ ਗਈ।

ਇਹ ਵੀ ਪੜ੍ਹੋ -ਲਾਕਡਾਊਨ ਦੇ ਇਕ ਸਾਲ ਪੂਰੇ ਹੋਣ 'ਤੇ 'ਨੈਸ਼ਨਲ ਡੇ ਆਫ ਰਿਫਲੈਕਸ਼ਨ' ਮਨਾਏਗਾ ਬ੍ਰਿਟੇਨ

ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇਕ ਗੁਪਤਾ ਸੂਚਨਾ ਦੇ ਆਧਾਰ ’ਤੇ ਬੌਧ ਖੇਤਰ ’ਚ ਇਕ ਘਰ ’ਚ ਛਾਪੇਮਾਰੀ ਕੀਤੀ ਗਈ ਅਤੇ ਚਾਰ ਲੋਕਾਂ ਕੋਲੋਂ 2.5 ਕਿਲੋਗ੍ਰਾਮ ਯੂਰੇਨੀਅਮ-238 ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਸੰਭਵ ਹੀ ਪਹਿਲੀ ਵਾਰ ਹੈ ਜਦੋਂ ਯੂਰੇਨੀਅਮ ਸਮੱਗਲਿੰਗ ਦੇ ਸਿਲਸਿਲੇ ’ਚ ਗ੍ਰਿਫਤਾਰੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਨੇਪਾਲ ਦਾ ਅਜਿਹਾ ਕੋਈ ਤਕਨਾਲੌਜੀ ਕੇਂਦਰ ਜਾਂ ਏਜੰਸੀ ਨਹੀਂ ਹੈ ਜਿਥੇ ਇਸ ਧਾਤੂ ਦੀ ਵਰਤੋਂ ਕੀਤੀ ਜਾ ਸਕੇ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਚੀਨੀ-ਬ੍ਰਿਟਿਸ਼ ਐਲਾਨ ਦੀ ਉਲੰਘਣਾ ਲਈ ਚੀਨ ਦੀ ਆਲੋਚਨਾ ਕੀਤੀ

ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ 2 ਲੋਕ 20 ਸਾਲ ਅਤੇ 40 ਸਾਲ ਦੇ ਹਨ। ਇਨ੍ਹਾਂ ਵਿਰੁੱਧ ਵਿਸਫੋਟਕ ਪਦਾਰਥ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਖੁਫੀਆ ਜਾਣਕਾਰੀ ਇਹ ਸੀ ਕਿ ਕੁਝ ਲੋਕ ਯੂਰੇਨੀਅਮ ਦੀ ਕਾਲਾਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਾਂਚ ਕੀਤੀ ਗਈ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News