ਗਾਜ਼ਾ ਬਾਰਡਰ ''ਤੇ 4 ਫਲਸਤੀਨੀਆਂ ਨੂੰ ਇਜ਼ਰਾਇਲੀ ਫੌਜ ਕੀਤਾ ਢੇਰ
Saturday, Aug 10, 2019 - 02:41 PM (IST)

ਯੇਰੂਸ਼ਲਮ (ਏਜੰਸੀ)- ਇਜ਼ਰਾਇਲ ਵਿਚ ਫੌਜ ਨੇ ਸ਼ਨੀਵਾਰ ਤੜਕੇ ਗਾਜ਼ਾ ਸਰਹੱਦ 'ਤੇ ਚਾਰ ਬੰਦੂਕਧਾਰੀ ਫਲਸਤੀਨੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਕਿਹਾ ਕਿ ਇਜ਼ਰਾਇਲ ਦੇ ਫੌਜੀਆਂ ਨੇ ਸ਼ਨੀਵਾਰ ਤੜਕੇ ਗਾਜ਼ਾ ਸਰਹੱਦ 'ਤੇ ਚਾਰ ਹਥਿਆਰਬੰਦ ਫਲਸਤੀਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਇਨ੍ਹਾਂ ਵਿਚੋਂ ਇਕ ਫਲਸਤੀਨੀ ਨੇ ਗਾਜ਼ਾ ਬਾਰਡਰ ਪਾਰ ਕਰਕੇ ਇਜ਼ਰਾਇਲੀ ਫੌਜੀਆਂ 'ਤੇ ਗ੍ਰੇਨੇਡ ਹਮਲਾ ਕੀਤਾ ਸੀ। ਮਾਰਚ 2018 ਵਿਚ ਫਲਸਤੀਨੀਆਂ ਨੇ ਉਥੇ ਨਿਯਮਿਤ ਤੌਰ 'ਤੇ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਗਾਜ਼ਾ ਸਰਹੱਦ 'ਤੇ ਹਮੇਸ਼ਾ ਝੜਪਾਂ ਹੁੰਦੀਆਂ ਰਹੀਆਂ ਹਨ।