ਸਕਾਟਲੈਂਡ ''ਚ 40 ਲੱਖ ਲੋਕਾਂ ਨੂੰ ਫਲੂ ਵੈਕਸੀਨ ਦੀ ਕੀਤੀ ਜਾਵੇਗੀ ਪੇਸ਼ਕਸ਼

08/09/2021 1:53:35 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਇਸ ਸਾਲ ਸਰਦੀਆਂ ਦੇ ਮੌਸਮ ਦੌਰਾਨ ਇੱਕ ਟੀਕਾਕਰਨ ਪ੍ਰੋਗਰਾਮ ਵਿੱਚ 40 ਲੱਖ ਲੋਕਾਂ ਨੂੰ ਫਲੂ ਦੇ ਟੀਕੇ ਲਗਾਏ ਜਾਣਗੇ। ਸਰਕਾਰ ਦੁਆਰਾ ਇਸ ਮੁਫ਼ਤ ਟੀਕੇ ਲਈ ਯੋਗ ਲੋਕਾਂ ਦੀ ਸੂਚੀ ਵਧਾ ਦਿੱਤੀ ਗਈ ਹੈ ਜਿਨ੍ਹਾਂ ਵਿੱਚ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਕੂਲ ਸਟਾਫ ਅਤੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਵਿਦਿਆਰਥੀ ਸ਼ਾਮਲ ਕੀਤੇ ਗਏ ਹਨ। ਪਹਿਲਾਂ ਇਹ ਵੈਕਸੀਨ 65 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਬੀਬੀਆਂ, ਸਿਹਤ ਸੰਭਾਲ ਕਰਮਚਾਰੀਆਂ ਅਤੇ ਦੇਖਭਾਲ ਕਰਨ ਵਾਲਿਆਂ ਤੱਕ ਸੀਮਤ ਸੀ। 

ਪੜ੍ਹੋ ਇਹ ਅਹਿਮ ਖਬਰ- 'ਪੱਤਰ' ਲੀਕ ਹੋਣ 'ਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਨੂੰ ਦਿੱਤੀ ਇਹ ਧਮਕੀ

ਇਹ ਫਲੂ ਵੈਕਸੀਨ ਪ੍ਰੋਗਰਾਮ ਇਸ ਸਾਲ ਸਤੰਬਰ ਤੋਂ ਮਾਰਚ 2022 ਤੱਕ ਚੱਲੇਗਾ ਅਤੇ ਟੀਕੇ ਲਈ ਯੋਗ ਲੋਕਾਂ ਨੂੰ ਜਲਦੀ ਤੋਂ ਜਲਦੀ ਵੈਕਸੀਨ ਲੈਣ ਦੀ ਅਪੀਲ ਕੀਤੀ ਜਾਵੇਗੀ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਕਿਹਾ ਫਲੂ ਬਹੁਤ ਛੂਤਕਾਰੀ ਹੁੰਦਾ ਹੈ ਅਤੇ ਇਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ। ਇਸ ਲਈ ਫਲੂ ਦੇ ਮੌਸਮ ਵਿੱਚ, ਇਸਦੇ ਟੀਕਾਕਰਨ ਪ੍ਰੋਗਰਾਮ ਨੂੰ ਵਧਾਇਆ ਜਾ ਰਿਹਾ ਹੈ ਅਤੇ ਸਕਾਟਲੈਂਡ ਵਿੱਚ ਤਕਰੀਬਨ 40 ਲੱਖ ਲੋਕਾਂ ਨੂੰ ਫਲੂ ਦਾ ਟੀਕਾ ਦਿੱਤਾ ਜਾਵੇਗਾ।


Vandana

Content Editor

Related News