ਬੈਲਜੀਅਮ ’ਚ ‘ਕਾਰਨੀਵਾਲ’ ਦੌਰਾਨ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ ਤੇ ਕਈ ਜ਼ਖ਼ਮੀ

Sunday, Mar 20, 2022 - 04:16 PM (IST)

ਬ੍ਰਸੇਲਜ਼ (ਏ. ਪੀ.)-ਦੱਖਣੀ ਬੈਲਜੀਅਮ ਦੇ ਇਕ ਛੋਟੇ ਜਿਹੇ ਸ਼ਹਿਰ ’ਚ ਐਤਵਾਰ ਤੜਕੇ ਕਾਰਨੀਵਾਲ ਦੌਰਾਨ ਮਸਤੀ ਕਰ ਰਹੇ ਲੋਕਾਂ ਦੀ ਭੀੜ ਵਿਚ ਇਕ ਵਿਅਕਤੀ ਨੇ ਤੇਜ਼ ਰਫ਼ਤਾਰ ਕਾਰ ਵਾੜ ਦਿੱਤੀ, ਜਿਸ ਨਾਲ 4 ਲੋਕਾਂ ਦੀ ਮੌਤ ਤੇ ਤਕਰੀਬਨ ਦੋ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਸ਼ਹਿਰ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ’ਚ ਆਈਆਂ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਬ੍ਰਸੇਲਜ਼ ਤੋਂ ਲੱਗਭਗ 50 ਕਿਲੋਮੀਟਰ ਦੱਖਣ ’ਚ ਸਟ੍ਰੇਪੀ-ਬ੍ਰੇਕੇਗਨੀਜ਼ ਸ਼ਹਿਰ ’ਚ ਐਤਵਾਰ ਤੜਕੇ ਸਮਾਰੋਹ ਲਈ ਇਕੱਠੀ ਹੋਈ ਭੀੜ ’ਚ ਇਕ ਵਿਅਕਤੀ ਵੱਲੋਂ ਕਾਰ ਵਾੜਨ ਨਾਲ ਘੱਟ ਤੋਂ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਇਟਲੀ ’ਚ ਵਾਪਰੀ ਦਿਲ-ਕੰਬਾਊ ਘਟਨਾ, ਜ਼ਿੰਦਾ ਸੜਿਆ ਪੰਜਾਬੀ ਵਿਅਕਤੀ

ਮੇਅਰ ਜੈਕਸ ਗੋਬਰਟ ਨੇ ਆਰ. ਟੀ. ਬੀ. ਐੱਫ. ਰੇਡੀਓ ਨੂੰ ਦੱਸਿਆ, ‘‘ਇਕ ਕਾਰ ਤੇਜ਼ੀ ਨਾਲ ਆਈ। ਬਦਕਿਸਮਤੀ ਨਾਲ ਇਸ ਹਾਦਸੇ ’ਚ ਕੁਝ ਲੋਕਾਂ ਦੀ ਜਾਨ ਚਲੀ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।’’ ਮੀਡੀਆ ’ਚ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਪੁਲਸ ਵੱਲੋਂ ਕਾਰ ਦਾ ਪਿੱਛਾ ਕੀਤੇ ਜਾਣ ਦੀ ਵਜ੍ਹਾ ਚਾਲਕ ਨੇ ਭੀੜ ’ਚ ਗੱਡੀ ਵਾੜ ਦਿੱਤੀ।

ਇਹ ਵੀ ਪੜ੍ਹੋ : ਹੋਲੀ ਵਾਲੇ ਦਿਨ ਧੂਰੀ ’ਚ ਵਾਪਰਿਆ ਦਰਦਨਾਕ ਹਾਦਸਾ, ਪਿਓ-ਧੀ ਦੀ ਹੋਈ ਮੌਤ

 


Manoj

Content Editor

Related News