ਚੀਨ : ਰਸਾਇਣਕ ਪਲਾਂਟ ''ਚ ਧਮਾਕਾ, 4 ਲੋਕਾਂ ਦੀ ਮੌਤ

10/15/2019 1:47:11 PM

ਬੀਜਿੰਗ— ਚੀਨ ਦੇ ਦੱਖਣੀ ਇਲਾਕੇ 'ਚ ਯੂਲਿਨ ਸ਼ਹਿਰ ਕੋਲ ਮੰਗਲਵਾਰ ਦੀ ਸਵੇਰ ਇਕ ਰਸਾਇਣਕ ਪਲਾਂਟ 'ਚ ਧਮਾਕਾ ਹੋਇਆ, ਜਿਸ ਕਾਰਨ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਜ਼ਖਮੀ ਹੋ ਗਏ। ਸਰਕਾਰੀ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅੱਜ ਸਵੇਰੇ ਗੁਆਂਗਸ਼ੀ ਝੁਆਂਗ ਖੇਤਰ 'ਚ ਯੂਲਿਨ ਸ਼ਹਿਰ ਕੋਲ ਸਥਿਤ ਇਕ ਰਸਾਇਣਕ ਪਲਾਂਟ 'ਚ ਅਚਾਨਕ ਧਮਾਕਾ ਹੋਇਆ ਸੀ। ਇਸ ਘਟਨਾ 'ਚ ਉੱਥੇ ਕੰਮ ਕਰ ਰਹੇ 4 ਕਰਮਚਾਰੀ ਮਾਰੇ ਗਏਤੇ ਹੋਰ 3 ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਅਤੇ ਸਥਾਨਕ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮਾਰਚ 'ਚ ਪੂਰਬੀ ਚੀਨ ਦੇ ਇਕ ਰਸਾਇਣਕ ਪਲਾਂਟ 'ਚ ਇਕ ਵੱਡੇ ਧਮਾਕੇ 'ਚ 78 ਲੋਕਾਂ ਦ ਮੌਤ ਹੋ ਗਈ ਸੀ ਜਿਸ ਦੇ ਬਾਅਦ ਪੂਰੇ ਦੇਸ਼ 'ਚ ਸੁਰੱਖਿਆ ਯੋਜਨਾਵਾਂ ਨੂੰ ਵਧਾਉਣ ਦੇ ਪ੍ਰਬੰਧ ਕੀਤੇ ਗਏ ਸਨ। ਧਮਾਕੇ ਦੀ ਤਾਜ਼ਾ ਘਟਨਾ ਉਨ੍ਹਾਂ ਕੋਸ਼ਿਸ਼ਾਂ ਦੇ ਫੇਲ ਹੋਣ ਦੀ ਗਵਾਹੀ ਦੇ ਰਹੀ ਹੈ। 


Related News