ਈਰਾਨੀ ਤੇਲ ਟੈਂਕਰ ਦਾ ਭਾਰਤੀ ਚਾਲਕ ਦਲ ਜ਼ਮਾਨਤ ''ਤੇ ਰਿਹਾਅ

07/13/2019 4:52:10 PM

ਲੰਡਨ— ਜਿਬਰਾਲਟਰ ਦੀ ਪੁਲਸ ਨੇ ਕਿਹਾ ਕਿ ਈਰਾਨੀ ਤੇਲ ਟੈਂਕਰ ਗ੍ਰੇਸ-1 ਦੇ ਚਾਲਕ ਦਲ ਦੇ ਸਾਰੇ ਚਾਰ ਮੈਂਬਰਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਇਨ੍ਹਾਂ 'ਤੇ ਕੋਈ ਦੋਸ਼ ਤੈਅ ਨਹੀਂ ਕੀਤਾ ਗਿਆ ਹੈ। ਜ਼ਮਾਨਤ 'ਤੇ ਰਿਹਾਅ ਚਾਲਕ ਦਲ ਦੇ ਸਾਰੇ ਮੈਂਬਰ ਭਾਰਤੀ ਦੱਸੇ ਜਾ ਰਹੇ ਹਨ।

ਬ੍ਰਿਟਿਸ਼ ਨੇਵੀ ਨੇ ਬੀਤੀ ਚਾਰ ਜੁਲਾਈ ਨੂੰ ਜਿਬਰਾਲਟਰ ਟਾਪੂ ਦੇ ਨੇੜੇ ਇਸ ਟੈਂਕਰ ਨੂੰ ਫੜਿਆ ਸੀ। ਇਹ ਟੈਂਕਰ ਉਦੋਂ ਤੋਂ ਹੀ ਬ੍ਰਿਟੇਨ ਦੇ ਅਧਿਕਾਰ ਵਾਲੇ ਜਿਬਰਾਲਟਰ ਦੇ ਤੱਟ 'ਤੇ ਖੜ੍ਹਾ ਹੈ। 330 ਮੀਟਰ ਲੰਬੇ ਤੇਲ ਟੈਂਕਰ ਨੂੰ ਯੂਰਪੀ ਯੂਨੀਅਨ ਦੀਆਂ ਪਾਬੰਦੀਆਂ ਦੇ ਉਲੰਘਣ ਕਰਕੇ ਕੱਚਾ ਤੇਲ ਸੀਰੀਆ ਲਿਜਾਣ ਦੇ ਸ਼ੱਕ 'ਚ ਫੜਿਆ ਗਿਆ ਸੀ।

ਸ਼ਿਨਹੂਆ ਪੱਤਰਕਾਰ ਏਜੰਸੀ ਮੁਤਾਬਕ ਜਿਬਰਾਲਟਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਗ੍ਰੇਸ-1 ਦੇ ਚਾਲਕ ਦਲ ਦੇ ਸਾਰੇ ਮੈਂਬਰਾਂ ਨੂੰ ਬਿਨਾਂ ਕਿਸੇ ਦੋਸ਼ ਦੇ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਹੈ। ਜਾਂਚ ਚੱਲ ਰਹੀ ਹੈ ਤੇ ਗ੍ਰੇਸ-1 ਅਜੇ ਕਬਜ਼ੇ 'ਚ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜਿਬਰਾਲਟਰ ਨੇ ਈਰਾਨੀ ਤੇਲ ਟੈਂਕਰ ਦੇ ਭਾਰਤੀ ਕੈਪਟਨ ਤੇ ਇਕ ਮੁੱਖ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦੇ 2 ਹੋਰ ਸਾਥੀਆਂ ਨੂੰ ਵੀ ਫੜ੍ਹ ਲਿਆ ਗਿਆ ਸੀ।


Baljit Singh

Content Editor

Related News