ਆਸਟ੍ਰੇਲੀਆ ਦੇ NSW ਸੂਬੇ ''ਚ ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ

Saturday, Feb 24, 2024 - 10:56 AM (IST)

ਆਸਟ੍ਰੇਲੀਆ ਦੇ NSW ਸੂਬੇ ''ਚ ਸੜਕ ਹਾਦਸੇ ''ਚ 4 ਲੋਕਾਂ ਦੀ ਮੌਤ

ਸਿਡਨੀ (ਏਜੰਸੀ)- ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਦੇ ਉੱਤਰੀ ਹਿੱਸੇ 'ਚ ਸ਼ਨੀਵਾਰ ਸਵੇਰੇ ਵਾਪਰੇ ਸੜਕ ਹਾਦਸੇ ਵਿਚ 3 ਪੁਰਸ਼ਾਂ ਅਤੇ 1 ਔਰਤ ਦੀ ਮੌਤ ਹੋ ਗਈ। NSW ਪੁਲਸ ਨੇ ਸ਼ਨੀਵਾਰ ਸਵੇਰੇ ਇੱਕ ਰਿਪੋਰਟ ਵਿੱਚ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ 5:45 ਵਜੇ ਐਮਰਜੈਂਸੀ ਸੇਵਾਵਾਂ ਨੂੰ ਬੈਕ ਚੈਨਲ ਰੋਡ, ਵਾਰਡੇਲ ਵਿੱਚ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ: ‘ਫਤਵਾ ਚੋਰ’ ਦੇ ਨਾਅਰਿਆਂ ਦਰਮਿਆਨ ਨਵਾਜ਼ ਦੀ ਧੀ ਮਰੀਅਮ ਤੇ ਨਵੇਂ ਚੁਣੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ 'ਚ ਚੁੱਕੀ ਸਹੁੰ

ਘਟਨਾ ਸਥਾਨ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੂੰ ਸੜਕ 'ਤੇ ਇੱਕ ਨੀਲੇ ਰੰਗ ਦੀ ਗੱਡੀ ਪਲਟੀ ਹੋਈ ਮਿਲੀ। ਇਸ ਹਾਦਸੇ ਵਿਚ ਕਾਰ ਡਰਾਈਵਰ ਅਤੇ 3 ਸਵਾਰੀਆਂ, ਜਿਨ੍ਹਾਂ ਵਿੱਚ 2 ਪੁਰਸ਼ ਅਤੇ ਇੱਕ ਔਰਤ ਸ਼ਾਮਲ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਚਾਰਾਂ ਦੀ ਅਜੇ ਰਸਮੀ ਤੌਰ 'ਤੇ ਪਛਾਣ ਨਹੀਂ ਕੀਤੀ ਗਈ ਹੈ, ਪਰ ਪੁਲਸ ਦਾ ਮੰਨਣਾ ਹੈ ਕਿ ਉਨ੍ਹਾਂ ਵਿੱਚੋਂ ਔਰਤ ਦੀ ਉਮਰ 20 ਸਾਲ ਅਤੇ ਪੁਲਸ਼ਾਂ ਦੀ ਉਮਰ 30, 40 ਅਤੇ 50 ਦੇ ਵਿਚਕਾਰ ਹੈ ਅਤੇ ਚਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਨਹੀਂ ਸਗੋਂ ਦੋਸਤ ਸਨ।

ਇਹ ਵੀ ਪੜ੍ਹੋ: ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਮਗਰੋਂ ਗੱਡੀਆਂ ਦੇ ਉੱਡੇ ਪਰਖੱਚੇ, 8 ਲੋਕਾਂ ਦੀ ਦਰਦਨਾਕ ਮੌਤ

ਰਿਚਮੰਡ ਪੁਲਸ ਜ਼ਿਲ੍ਹੇ ਦੇ ਜਾਸੂਸ (Detectives) ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਨੇ ਏ.ਬੀ.ਸੀ. ਨਿਊਜ਼ ਚੈਨਲ ਨੂੰ ਦੱਸਿਆ ਕਿ ਹਾਦਸਾ ਰਾਤ ਨੂੰ ਵਾਪਰਿਆ ਸੀ ਅਤੇ ਸਵੇਰੇ 5.45 ਵਜੇ ਇਕ ਰਾਹਗੀਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੀ ਮਾਹਰ ਪੁਲਸ ਨੇ ਘਟਨਾ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰਨ ਲਈ ਇੱਕ ਅਪਰਾਧ ਸੀਨ ਸਥਾਪਤ ਕੀਤਾ ਹੈ। ਰਿਚਮੰਡ ਪੁਲਸ ਡਿਸਟ੍ਰਿਕਟ ਇੰਸਪੈਕਟਰ ਮੈਰੀ ਟੈਨਰ ਨੇ ਕਿਹਾ ਕਿ ਇਹ ਨਹੀਂ ਪਤਾ ਹੈ ਕਿ ਹਾਦਸੇ ਦਾ ਕਾਰਨ ਕੀ ਸੀ ਅਤੇ ਉਸ ਸਮੇਂ ਕੌਣ ਗੱਡੀ ਚਲਾ ਰਿਹਾ ਸੀ।

ਇਹ ਵੀ ਪੜ੍ਹੋ : ਚੀਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਐਕਸਪ੍ਰੈੱਸ ਵੇਅ 'ਤੇ 100 ਤੋਂ ਵੱਧ ਵਾਹਨ ਆਪਸ 'ਚ ਟਕਰਾਏ, ਕਈ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News