ਅਮਰੀਕਾ ''ਚ ਕੋਰੋਨਾ ਵੈਕਸੀਨ ਦੀਆਂ 380.8 ਮਿਲੀਅਨ ਖੁਰਾਕਾਂ ਲੱਗੀਆਂ

09/15/2021 1:22:47 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਖ਼ਿਲਾਫ਼ ਵੈਕਸੀਨ ਮੁਹਿੰਮ ਜਾਰੀ ਹੈ। ਇਸੇ ਪ੍ਰਕਿਰਿਆ ਦੇ ਚੱਲਦਿਆਂ ਵੈਕਸੀਨ ਸਬੰਧੀ ਨਵੇਂ ਜਾਰੀ ਅੰਕੜਿਆਂ ਅਨੁਸਾਰ 380 ਮਿਲੀਅਨ ਦੇ ਕਰੀਬ ਟੀਕੇ ਲਗਾਏ ਗਏ ਹਨ। ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ.ਡੀ.ਸੀ.) ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰ ਤੱਕ ਅਮਰੀਕਾ ਵਿੱਚ 380.8 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਏਜੰਸੀ ਨੇ ਕਿਹਾ ਕਿ 209,701,005 ਲੋਕਾਂ ਨੂੰ ਸੋਮਵਾਰ ਸਵੇਰ ਤੱਕ ਵੈਕਸੀਨ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ, ਜਦੋਂ ਕਿ ਤਕਰੀਬਨ 178,982,950 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਨ੍ਹਾਂ ਖੁਰਾਕਾਂ ਵਿੱਚ ਮੋਡਰਨਾ ਅਤੇ ਫਾਈਜ਼ਰ/ਬਾਇਓਨਟੈਕ ਦੇ ਦੋ-ਖੁਰਾਕ ਵਾਲੇ ਟੀਕਿਆਂ ਤੋਂ ਇਲਾਵਾ ਜੌਹਨਸਨ ਐਂਡ ਜੌਹਨਸਨ ਦਾ ਇੱਕ-ਸ਼ਾਟ ਵਾਲਾ ਟੀਕਾ ਵੀ ਸ਼ਾਮਲ ਹੈ। ਇਸਦੇ ਇਲਾਵਾ 13 ਅਗਸਤ ਤੋਂ ਕਮਜ਼ੋਰ ਇਮਿਊਨੀਟੀ/ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਲਗਭਗ 1.82 ਮਿਲੀਅਨ ਫਾਈਜ਼ਰ ਜਾਂ ਮੋਡਰਨਾ ਦੇ ਬੂਸਟਰ ਟੀਕੇ ਲਗਾਏ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News