ਸ਼ਰਮਨਾਕ! ਨੌਜਵਾਨ ਨੇ ਮੁਰਗੀ ਨਾਲ ਬਣਾਏ ਸੰਬੰਧ, ਪਤਨੀ ਨੇ ਬਣਾਈ ਵੀਡੀਓ

10/20/2020 6:17:47 PM

ਲੰਡਨ (ਬਿਊਰੋ): ਮਨੁੱਖਾਂ ਵੱਲੋਂ ਮਾਸੂਮਾਂ ਕੀਤੀ ਜਾਂਦੀ ਹੈਵਾਨੀਅਤ ਸੰਬੰਧੀ ਖਬਰਾਂ ਆਮ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੀ ਸਰੀਰਕ ਹਵਸ ਮਿਟਾਉਣ ਲਈ ਕਿਸੇ ਜਾਨਵਰ ਨੂੰ ਨਹੀਂ ਬਖਸ਼ਦਾ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਦਾ ਸਾਹਮਣਾ ਆਇਆ ਹੈ। ਇੱਥੇ ਇਕ ਨੌਜਵਾਨ ਨੂੰ ਮੁਰਗੀ ਨਾਲ ਸੰਬੰਧ ਬਣਾਉਣ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਨੌਜਵਾਨ ਨੂੰ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਪਤਨੀ ਨੇ ਹੀ ਮੁਰਗੀ ਦੇ ਨਾਲ ਸੰਬੰਧ ਬਣਾਉਣ ਦਾ ਵੀਡੀਓ ਰਿਕਾਰਡ ਕੀਤਾ ਸੀ। 

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ, ਦੋਸ਼ੀ ਕਰਾਰ ਦਿੱਤੇ ਗਏ 37 ਸਾਲਾ ਨੌਜਵਾਨ ਦਾ ਨਾਮ ਰੇਹਾਨ ਬੇਗ ਹੈ। ਇਹ ਮਾਮਲਾ ਬ੍ਰਿਟੇਨ ਦੇ ਬ੍ਰੈਡਫੋਰਡ ਦਾ ਹੈ। ਬ੍ਰੈਡਫਰਡ ਕ੍ਰਾਊਨ ਕੋਰਟ ਨੇ ਬੇਗ ਨੂੰ ਸਜ਼ਾ ਸੁਣਾਈ ਹੈ। ਰਿਪੋਰਟ ਮੁਤਾਬਕ, ਸੰਬੰਧ ਬਣਾਉਣ ਦੌਰਾਨ ਮੁਰਗੀ ਦੀ ਮੌਤ ਹੋ ਗਈ ਸੀ। ਬੇਗ ਦੀ ਪਤਨੀ ਨੇ ਇਹ ਮੰਨਿਆ ਕਿ ਉਹ ਵੀ ਪਤੀ ਨੂੰ ਅਜੀਬੋਗਰੀਬ ਹਰਕਤਾਂ ਵਿਚ ਸਹਿਯੋਗ ਕਰਦੀ ਸੀ। ਭਾਵੇਂਕਿ ਘਰੇਲੂ ਹਿੰਸਾ ਦੇ ਸਬੂਤ ਮਿਲਣ ਕਾਰਨ ਕੋਰਟ ਨੇ ਪਤਨੀ ਨੂੰ ਸਜ਼ਾ ਨਹੀਂ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਵੱਡਾ ਝਟਕਾ, 65 ਫ਼ੀਸਦੀ ਘਟਣਗੇ ਇਹ ਵੀਜ਼ੇ 

ਕੋਰਟ ਨੇ ਬੇਗ ਨੂੰ ਬਹੁਤ ਘਟੀਆ ਅਤੇ ਘਿਨਾਉਣਾ ਵਿਅਕਤੀ ਕਰਾਰ ਦਿੱਤਾ। ਬੇਗ ਦੀ ਹਰਕਤ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ ਤਸਵੀਰਾਂ ਰੱਖਣ ਦੀ ਸੂਚਨਾ ਮਿਲਣ 'ਤੇ ਨੈਸ਼ਨਲ ਕ੍ਰਾਈਮ ਏਜੰਸੀ ਨੇ ਉਸ ਦੇ ਘਰ ਛਾਪਾ ਮਾਰਿਆ ਸੀ। ਬੇਗ ਦੇ ਕੰਪਿਊਟਰ ਵਿਚ ਬੱਚਿਆਂ ਦੇ ਯੌਨ ਸ਼ੋਸ਼ਣ ਦੀਆਂ ਤਸਵੀਰਾਂ ਵੀ ਬਰਾਮਦ ਕੀਤੀਆਂ ਗਈਆਂ। ਜਾਂਚ ਕਰਤਾਵਾਂ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਬਰਾਮਦ ਕੀਤੇ ਗਏ ਵੀਡੀਓ ਵਿਚ ਬੇਗ ਕਈ ਮੁਰਗੀਆਂ ਦੇ ਨਾਲ ਸੰਬੰਧ ਬਣਾਉਂਦਾ ਹੋਇਆ ਪਾਇਆ ਗਿਆ।


Vandana

Content Editor

Related News