ਮੈਕਸੀਕੋ ''ਚ ਇੱਕ ਟਰੱਕ ''ਚ ਸਵਾਰ ਮਿਲੇ ਭਾਰਤ ਸਮੇਤ 16 ਦੇਸ਼ਾਂ ਦੇ 366 ਪ੍ਰਵਾਸੀ

Friday, Jun 17, 2022 - 10:30 AM (IST)

ਮੈਕਸੀਕੋ ''ਚ ਇੱਕ ਟਰੱਕ ''ਚ ਸਵਾਰ ਮਿਲੇ ਭਾਰਤ ਸਮੇਤ 16 ਦੇਸ਼ਾਂ ਦੇ 366 ਪ੍ਰਵਾਸੀ

ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਕ ਮਾਲਵਾਹਕ ਟਰੱਕ ਵਿਚੋਂ ਭਾਰਤ ਸਮੇਤ 16 ਦੇਸ਼ਾਂ ਦੇ 366 ਪ੍ਰਵਾਸੀ ਮਿਲੇ ਹਨ। ਮੈਕਸੀਕੋ ਦੇ ਰਾਸ਼ਟਰੀ ਇਮੀਗ੍ਰੇਸ਼ਨ ਇੰਸਟਚਿਊਟ ਮੁਤਾਬਕ ਟਰੱਕ 366 ਪ੍ਰਵਾਸੀਆਂ ਨੂੰ ਲਿਜਾ ਰਿਹਾ ਸੀ, ਜਿਨ੍ਹਾਂ ਵਿਚ ਬੰਗਲਾਦੇਸ਼, ਭਾਰਤ, ਨੇਪਾਲ, ਯਮਨ, ਉਜ਼ਬੇਕਿਸਤਾਨ ਅਤੇ ਦੱਖਣੀ ਅਫਰੀਕਾ ਦੇ ਨਾਗਰਿਕ ਸ਼ਾਮਲ ਹਨ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਪੈਟਰੋਲ ਲਈ ਲੱਗੀਆਂ ਲੰਮੀਆਂ ਕਤਾਰਾਂ, ਰਾਤ ਭਰ ਵਾਰੀ ਦਾ ਇਤਜ਼ਾਰ ਕਰ ਰਹੇ ਆਟੋ ਚਾਲਕ ਦੀ ਮੌਤ

ਕਿਊਬਾ, ਡੋਮਿਨਿਕਨ ਰੀਪਬਲਿਕ, ਇਕਵਾਡੋਰ, ਬੋਲੀਵੀਆ, ਪੇਰੂ, ਗੁਆਟੇਮਾਲਾ, ਹੋਂਡੁਰਾਸ, ਨਿਕਾਰਾਗੁਆ, ਅਲ ਸਲਵਾਡੋਰ ਅਤੇ ਵੇਨੇਜ਼ੁਏਲਾ ਦੇ ਲੋਕ ਵੀ ਟਰੱਕ ਵਿਚ ਸਵਾਰ ਸਨ। ਅਧਿਕਾਰੀਆਂ ਨੂੰ ਟਰੱਕ ਦੱਖਣੀ ਰਾਜ ਚਿਆਪਾਸ ਵਿਚ ਇਕ ਸੜਕ ਦੇ ਕਿਨਾਰੇ ਖੜ੍ਹਾ ਮਿਲਿਆ। ਚਿਆਪਾਸ ਦੀ ਸਰਹੱਦ ਗੁਆਟੇਮਾਲਾ ਨਾਲ ਲੱਗਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਲਹਿਰ ਵਿਚਕਾਰ ਉੱਤਰੀ ਕੋਰੀਆ 'ਚ ਫੈਲੀ ਨਵੀਂ ਬੀਮਾਰੀ, ਪੀੜਤ ਮਰੀਜ਼ਾਂ ਦੀ ਮਦਦ ਲਈ ਅੱਗੇ ਆਏ ਕਿਮ ਜੋਂਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News