ਉੱਤਰੀ ਬੁਰਕੀਨਾ ਫਾਸੋ ''ਚ ਜਿਹਾਦੀ ਹਮਲੇ ਦੌਰਾਨ 36 ਲੋਕਾਂ ਦੀ ਮੌਤ

01/22/2020 2:05:21 PM

ਓਹਾਡੌਗੂ- ਉੱਤਰੀ ਬੁਰਕੀਨਾ ਫਾਸੋ ਦੇ ਪਿੰਡਾਂ ਵਿਚ ਸੋਮਵਾਰ ਨੂੰ ਅੱਤਵਾਦੀ ਹਮਲੇ ਵਿਚ 36 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੂੰ ਜਿਹਾਦੀਆਂ ਦੇ ਖਿਲਾਫ ਲੜਾਈ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। 

ਸਰਕਾਰ ਨੇ ਦੱਸਿਆ ਕਿ ਅੱਤਵਾਦੀ ਸਮੂਹ ਨੇ ਨਾਗਰਾਓਗੋ ਪਿੰਡ ਦੇ ਬਾਜ਼ਾਰ ਵਿਚ ਹਮਲਾ ਕੀਤਾ ਤੇ 32 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਓਲਮਾਓ ਪਿੰਡ ਵਿਚ ਉਹਨਾਂ ਨੇ ਚਾਰ ਲੋਕਾਂ ਦਾ ਕਤਲ ਕੀਤਾ ਸੀ। ਬਿਆਨ ਵਿਚ ਦੱਸਿਆ ਗਿਆ ਕਿ ਹਮਲਿਆਂ ਵਿਚ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਹਨ। ਨਾਗਰਿਕਾਂ ਦੇ ਖਿਲਾਫ ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਲੋਕਾਂ ਨੂੰ ਸੁਰੱਖਿਆ ਤੇ ਸੁਰੱਖਿਆ ਬਲਾਂ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਬੁਰਕੀਨਾ ਫਾਸੋ ਦੀ ਸੰਸਦ ਨੇ ਮੰਗਲਵਾਰ ਨੂੰ ਰਾਇਸ਼ੁਮਾਰੀ ਨਾਲ ਇਕ ਕਾਨੂੰਨ ਵੀ ਪਾਸ ਕੀਤਾ, ਜਿਸ ਵਿਚ ਜਿਹਾਦੀਆਂ ਦੇ ਖਿਲਾਫ ਲੜਾਈ ਵਿਚ ਸਥਾਨਕ ਸਵੈ-ਸੇਵਕਾਂ ਦੀ ਭਰਤੀ ਕਰਨ ਦੀ ਆਗਿਆ ਦਿੱਤੀ ਗਈ ਹੈ। ਇਹਨਾਂ ਲੋਕਾਂ ਨੂੰ ਹਲਕੇ ਹਥਿਆਰ ਮੁਹੱਈਆ ਕਰਵਾਏ ਜਾਣਗੇ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਸਾਹੇਲ ਖੇਤਰ ਦੇ ਤਿੰਨ ਦੇਸ਼ਾਂ ਵਿਚ ਹੋਏ ਜਿਹਾਦੀ ਹਮਲਿਆਂ ਵਿਚ ਤਕਰੀਬਨ 4 ਹਜ਼ਾਰ ਲੋਕ ਮਾਰੇ ਗਏ ਸਨ।


Baljit Singh

Content Editor

Related News