ਜ਼ਿੰਬਾਬਵੇ ''ਚ ਬੱਸ ਹਾਦਸਾਗ੍ਰਸਤ, 35 ਦੀ ਮੌਤ ਤੇ 71 ਜ਼ਖਮੀ
Friday, Apr 15, 2022 - 07:24 PM (IST)
ਹਰਾਰੇ-ਜ਼ਿੰਬਾਬਵੇ ਦੇ ਦੱਖਣੀ ਪੂਰਬੀ ਚਿਪਿੰਗੇ ਸ਼ਹਿਰ 'ਚ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਈਸਟਰ ਦੇ ਮੌਕੇ 'ਤੇ ਚਰਚ ਜਾਣ ਵਾਲੇ ਲੋਕਾਂ ਨੂੰ ਲਿਜਾ ਰਹੀ ਇਕ ਬੱਸ ਸੜਕ ਤੋਂ ਪਲਟ ਕੇ ਖੱਡ 'ਚ ਡਿੱਗ ਗਈ। ਇਸ ਘਟਨਾ 'ਚ 35 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 71 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਬੁਲਾਰੇ ਸਹਾਇਕ ਕਮਿਸ਼ਨਰ ਪਾਲ ਨਯਾਥੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਕੱਲ ਰਾਤ ਹੋਏ ਇਸ ਹਾਦਸੇ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 71 ਜ਼ਖਮੀ ਲੋਕਾਂ ਦਾ ਇਲਾਜ ਚਲ ਰਿਹਾ ਹੈ।
ਇਹ ਵੀ ਪੜ੍ਹੋ : ਰੂਸ 'ਚ ਨਵਲਨੀ ਦੀ ਸਹਿਯੋਗੀ ਨੂੰ 6 ਮਹੀਨਿਆਂ ਦੀ ਸਜ਼ਾ
ਉਥੇ ਜ਼ਿੰਬਾਬਵੇ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਜ਼ੈੱਡ.ਬੀ.ਸੀ.) ਨੇ ਦੱਸਿਆ ਕਿ ਵੀਰਵਾਰ ਨੂੰ ਦੱਖਣੀ-ਪੂਰਬੀ ਜ਼ਿੰਬਾਬਵੇ ਦੇ ਚਿਪਿੰਗੇ 'ਚ ਸਥਿਤ ਜੋਪਾ ਬਾਜ਼ਾਰ ਨੇੜੇ ਇਹ ਹਾਦਸਾ ਹੋਇਆ। ਬੱਸ ਜਿਓਨ ਕ੍ਰਿਸ਼ਚਨ ਚਰਚ (ਜ਼ੈੱਡ.ਸੀ.ਸੀ.) ਦੇ ਮੈਂਬਰਾਂ ਨੂੰ ਚਰਚ ਲੈ ਕੇ ਜਾ ਰਹੀ ਸੀ। ਪੁਲਸ ਬੁਲਾਰੇ ਨਯਾਥੀ ਨੇ ਕਿਹਾ ਕਿ ਜ਼ੈੱਡ.ਸੀ.ਸੀ. ਦੇ ਲੋਕ ਈਸਟਰ ਚਰਚ ਦੀ ਸਭਾ ਲਈ ਜਾ ਰਹੇ ਸਨ। ਬੱਸ ਚੱਲਦੇ-ਚੱਲਦੇ ਸੜਕ ਦੇ ਕੰਢੇ ਆ ਗਈ ਅਤੇ ਪਲਟ ਕੇ ਖੱਡ 'ਚ ਜਾ ਡਿੱਗੀ ਅਤੇ ਮੌਕੇ 'ਤੇ ਹੀ 29 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਦੇ 325 ਨਵੇਂ ਮਾਮਲੇ ਆਏ ਸਾਹਮਣੇ
ਪੁਲਸ ਨੇ ਦੱਸਿਆ ਕਿ ਬੱਸ 'ਚ ਕੁੱਲ 106 ਲੋਕ ਸਵਾਰ ਸਨ। ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਚਿਪਿੰਗੇ ਹਸਪਤਾਲ ਭੇਜਿਆ ਗਿਆ ਹੈ ਜਦਿਕ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਖਣ ਤੋਂ ਲੱਗਦਾ ਹੈ ਕਿ ਬੱਸ ਓਵਰਲੋਡ ਸੀ ਕਿਉਂਕਿ ਜ਼ਿੰਬਾਬਵੇ 'ਚ ਬੱਸਾਂ 'ਚ ਆਮਤੌਰ 'ਤੇ 60 ਤੋਂ 75 ਯਾਤਰੀਆਂ ਦੀ ਸਮਰਥਾ ਹੁੰਦੀ ਹੈ।
ਇਹ ਵੀ ਪੜ੍ਹੋ :ਜਲੰਧਰ ਦੇ ਗੋਪਾਲ ਨਗਰ 'ਚ ਸ਼ਰੇਆਮ ਚੱਲੀਆਂ ਗੋਲੀਆਂ, ਇਕ ਗੰਭੀਰ ਜ਼ਖਮੀ (ਵੀਡੀਓ)
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ