ਸਮੁੰਦਰ 'ਚ ਜੰਮੀ ਬਰਫ਼ ’ਤੇ ਘੁੰਮ ਰਹੇ ਸੀ ਲੋਕ, ਅਚਾਨਕ ਵਾਪਰੀ ਅਜਿਹੀ ਘਟਨਾ ਕਿ 34 ਲੋਕਾਂ ਦੀ ਜਾਨ 'ਤੇ ਬਣੀ

Tuesday, Jan 11, 2022 - 11:07 AM (IST)

ਵਾਸ਼ਿੰਗਟਨ- ਅਮਰੀਕਾ ਵਿਚ ਸਮੁੰਦਰ ਤੱਟ ਤੋਂ ਟੁੱਟੇ ਇਕ ਬਰਫ਼ ਦੇ ਟੁਕੜੇ ’ਤੇ ਫਸੇ 34 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਲੋਕ ਸਮੁੰਦਰ ਦੀ ਜੰਮੀ ਬਰਫ਼ ’ਤੇ ਘੁੰਮ ਰਹੇ ਸਨ ਕਿ ਅਚਾਨਕ ਬਰਫ਼ ਦਾ ਇਕ ਵੱਡਾ ਹਿੱਸਾ ਟੁੱਟ ਕੇ ਜ਼ਮੀਨ ਨਾਲੋਂ ਵੱਖ ਹੋ ਗਿਆ। ਪਾਣੀ ਦੀਆਂ ਤੇਜ਼ ਲਹਿਰਾਂ ਕਾਰਨ ਬਰਫ਼ ਦੇ ਟੁਕੜੇ ’ਤੇ ਫਸੇ ਲੋਕ ਕੁਝ ਕੁ ਮਿੰਟਾਂ ਵਿਚ ਹੀ ਤੱਟ ਤੋਂ ਲਗਭਗ ਇਕ ਮੀਲ ਦੀ ਦੂਰੀ ਤੱਕ ਪਹੁੰਚ ਗਏ। ਲੋਕਾਂ ਨੂੰ ਬਰਫ਼ ’ਤੇ ਫਸਿਆਂ ਨੂੰ ਦੇਖ ਕੇ ਤੱਟ ’ਤੇ ਮੌਜੂਦ ਦੂਸਰੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਅਮਰੀਕਾ 'ਚ 115 ਪੌਂਡ ਕੋਕੀਨ ਨਾਲ ਪੰਜਾਬੀ ਟਰੱਕ ਡਰਾਈਵਰ ਵਿਕਰਮ ਸੰਧੂ ਗ੍ਰਿਫ਼ਤਾਰ

PunjabKesari

ਵਿਸਕਾਨਸਿਨ ਵਿਚ ਬ੍ਰਾਊਨ ਕਾਊਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਗ੍ਰੀਨ ਬੇ ਦੇ ਪੁਆਇੰਟ ਕੰਫਰਟ ਦੇ ਤੱਟ ’ਤੇ ਇਕ ਤੈਰਦੀ ਬਰਫ਼ ਦੇ ਟੁਕੜੇ ’ਤੇ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਲਗਭਗ 2 ਘੰਟੇ ਦੇ ਰੈਸਕਿਊ ਮਿਸ਼ਨ ਤੋਂ ਬਾਅਦ ਇਸ ਬਰਫ਼ ਦੇ ਟੁਕੜੇ ’ਤੇ 34 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਘਟਨਾ ਵਿਚ ਕਿਸੇ ਨੂੰ ਵੀ ਸੱਟ ਨਹੀਂ ਲੱਗੀ। 

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ,ਹੱਥੋਪਾਈ 'ਚ ਲੱਥੀ ਦਸਤਾਰ (ਵੀਡੀਓ)

PunjabKesari

ਪੁਲਸ ਨੇ ਕਿਹਾ ਕਿ ਬਰਫ਼ ਦੇ ਇਸ ਟੁਕੜੇ ਦੇ ਟੁੱਟਣ ਤੋਂ ਠੀਕ ਪਹਿਲਾਂ ਲੋਕਾਂ ਅਤੇ ਸਾਮਾਨ ਨੂੰ ਢੋਹਣ ਵਾਲਾ ਇਕ ਸਮੁੰਦਰੀ ਜਹਾਜ਼ ਇਸ ਇਲਾਕੇ ਵਿਚੋਂ ਲੰਘਿਆ ਸੀ। ਅਜਿਹੀ ਸਥਿਤੀ ਵਿਚ ਸੰਭਾਵਨਾ ਹੈ ਕਿ ਉਸੇ ਜਹਾਜ਼ ਦੇ ਲੰਘਣ ਕਾਰਨ ਜੰਮੀ ਹੋਈ ਸਮੁੰਦਰੀ ਬਰਫ਼ ਅਸਥਿਰ ਹੋ ਗਈ ਅਤੇ ਤੱਟ ਤੋਂ ਵੱਖ ਹੋ ਗਈ ਅਤੇ ਸਮੁੰਦਰ ਵਿਚ ਅੰਦਰ ਵੱਲ ਜਾਣ ਲੱਗੀ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਬਚਾਅ ਮੁਹਿੰਮ ਦੇ ਅੰਤ ਤੱਕ ਇਹ ਬਰਫ਼ ਦਾ ਟੁੱਕੜਾ ਤੱਟ ਤੋਂ ਕਰੀਬ ਇਕ ਮੀਲ ਦੀ ਦੂਰੀ ਤੱਕ ਚਲਾ ਗਿਆ ਸੀ।

ਇਹ ਵੀ ਪੜ੍ਹੋ: ਕੋਲੰਬੀਆ ’ਚ ਇਸ ਸ਼ਖ਼ਸ ਨੂੰ ਮਿਲੀ ਇੱਛਾ ਮੌਤ, ਅਜੀਬ ਅਤੇ ਲਾਇਲਾਜ ਬੀਮਾਰੀ ਨਾਲ ਸੀ ਪੀੜਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News