ਜਹਾਜ਼ ''ਚ ਉਡਾਣ ਦੌਰਾਨ ਆਈ ਆਕਸੀਜਨ ਦੀ ਕਮੀ, 33 ਯਾਤਰੀ ਪਹੁੰਚੇ ਹਸਪਤਾਲ

07/14/2018 9:15:57 PM

ਡਬਲਿਨ— ਆਇਰਲੈਂਡ ਦੀ ਏਅਰਲਾਈਨ ਕੰਪਨੀ ਦੇ ਇਕ ਯਾਤਰੀ ਜਹਾਜ਼ 'ਚ ਸ਼ੁੱਕਰਵਾਰ ਨੂੰ ਉਡਾਣ ਦੌਰਾਨ ਆਕਸੀਜਨ ਦੀ ਕਮੀ ਹੋ ਗਈ। ਜਿਸ ਕਾਰਨ 33 ਯਾਤਰੀਆਂ ਨੂੰ ਜਰਮਨੀ ਦੇ ਇਕ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। 189 ਯਾਤਰੀਆਂ ਨੂੰ ਲੈ ਕੇ ਜਹਾਜ਼ ਡਬਲਿਨ ਤੋਂ ਕਰੋਏਸ਼ੀਆ ਦੇ ਜ਼ਾਦਾਰ ਜਾ ਰਿਹਾ ਸੀ।
ਜਰਮਨੀ ਪੁਲਸ ਮੁਤਾਬਕ ਜਹਾਜ਼ ਸ਼ੁੱਕਰਵਾਰ ਨੂੰ ਆਪਣੀ ਨਿਯਮਿਤ ਉਡਾਣ 'ਤੇ ਸੀ। ਅਚਾਨਕ ਜਹਾਜ਼ 'ਚ ਆਕਸੀਜਨ ਦੀ ਕਮੀ ਹੋ ਗਈ। ਇਸ ਤੋਂ ਬਾਅਦ ਯਾਤਰੀਆਂ ਨੂੰ ਆਕਸੀਜਨ ਮਾਸਕ ਦਿੱਤੇ ਗਏ। ਇਸ ਤੋਂ ਬਾਅਦ ਵੀ ਕੁਝ ਯਾਤਰੀਆਂ ਦੇ ਕੰਨਾਂ 'ਚੋਂ ਖੂਨ ਵਗਣ ਲੱਗਾ। ਸਥਿਤੀ 'ਤੇ ਕਾਬੂ ਪਾਉਣ ਲਈ ਜਹਾਜ਼ ਨੂੰ 37 ਹਜ਼ਾਰ ਫੁੱਟ ਦੀ ਉਚਾਈ ਤੋਂ 10 ਹਜ਼ਾਰ ਫੁੱਟ ਦੀ ਉਚਾਈ 'ਤੇ ਲਿਆਂਦਾ ਗਿਆ।
ਜਹਾਜ਼ ਨੂੰ ਫ੍ਰੈਂਕਫਰਟ ਹਾਨ ਏਅਰਪੋਰਟ 'ਤੇ ਲੈਂਡ ਕੀਤਾ ਗਿਆ। ਇਥੇ ਯਾਤਰੀਆਂ ਨੂੰ ਉਤਾਰ ਕੇ ਉਨ੍ਹਾਂ ਨੂੰ ਮੈਡੀਕਲ ਸੁਵਿਧਾ ਦਿੱਤੀ ਗਈ। ਬਾਅਦ 'ਚ ਜਹਾਜ਼ ਸ਼ਨੀਵਾਰ ਸਵੇਰੇ ਫ੍ਰੈਂਕਫਰਟ ਤੋਂ ਜ਼ਾਦਾਰ ਏਅਰਪੋਰਟ ਲਈ ਰਵਾਨਾ ਹੋ ਗਿਆ। ਬੀਤੇ ਮੰਗਲਵਾਰ ਨੂੰ ਏਅਰ ਪੋਰਟ ਚਾਈਨਾ ਦੇ ਇਕ ਯਾਤਰੀ ਜਹਾਜ਼ 'ਚ ਅਜਿਹੀ ਹੀ ਪ੍ਰੇਸ਼ਾਨੀ ਆਈ ਸੀ। ਜਾਂਚ 'ਚ ਪਤਾ ਲੱਗਾ ਕਿ ਉਡਾਣ ਦੌਰਾਨ ਕੋ-ਪਾਇਲਟ ਦੇ ਸੀਗਰੇਟ ਨਸ਼ਾ ਕਰਨ ਕਾਰਨ ਅਜਿਹਾ ਹੋਇਆ ਸੀ।


Related News