ਫਰਾਂਸ ''ਚ 319 ਲੋਕਾਂ ਦੀ ਮੌਤ, PM ਨੇ ਕਿਹਾ, ''ਅਜੇ ਜੰਗ ਸ਼ੁਰੂ ਹੋਈ ਹੈ''

03/29/2020 3:53:08 AM

ਪੈਰਿਸ - ਫਰਾਂਸ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਨਾਲ 319 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਦੇਸ਼ ਵਿਚ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2,314 ਪਹੁੰਚ ਗਈ ਹੈ। ਪ੍ਰਧਾਨ ਮੰਤਰੀ ਐਡੁਅਰਡ ਫਿਲੀਪ ਨੇ ਆਖਿਆ ਕਿ ਫਰਾਂਸ ਵਿਚ ਵਾਇਰਸ ਖਿਲਾਫ ਜੰਗ ਅਜੇ ਸ਼ੁਰੂ ਹੋਈ ਹੈ ਅਤੇ ਮਾਰਚ ਦੇ ਆਖਿਰ ਤੱਕ ਦੇ ਮੁਕਾਬਲੇ ਅਪ੍ਰੈਲ ਦੇ ਪਹਿਲੇ 2 ਹਫਤਿਆਂ ਜ਼ਿਆਦਾ ਚੁਣੌਤੀਪੂਰਣ ਹੋਣਗੇ। ਸਰਕਾਰ ਵੱਲੋਂ ਹਰ ਰੋਜ਼ ਜਾਰੀ ਕੀਤੇ ਜਾ ਰਹੇ ਬੁਲੇਟਿਨ ਮੁਤਾਬਕ ਫਰਾਂਸ ਵਿਚ ਹੁਣ ਤੱਕ ਵਾਇਰਸ ਦੇ 35,575 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੁਲੇਟਿਨ ਵਿਚ ਆਖਿਆ ਗਿਆ ਹੈ ਕਿ 17,620 ਲੋਕ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ 4,273 ਲੋਕਾਂ ਦੀ ਹਾਲਤ ਗੰਭੀਰ ਹੈ।

ਉਥੇ ਹੀ ਫਰਾਂਸ ਵਿਚ ਬੀਤੇ ਦਿਨ (27 ਮਾਰਚ) 299 ਲੋਕਾਂ ਦੀ ਮੌਤ ਹੋ ਗਈ ਸੀ ਅਤੇ 3809 ਵਾਇਰਸ ਤੋਂ ਪ੍ਰਭਾਵਿਤ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਦੱਸ ਦਈਏ ਕਿ ਯੂਰਪ ਵਿਚ ਵਾਇਰਸ ਦਾ ਪ੍ਰਕੋਪ ਸਭ ਤੋਂ ਜ਼ਿਆਦਾ ਦੇਖਿਆ ਜਾ ਰਿਹਾ ਹੈ। ਜਿਸ ਨਾਲ ਇਟਲੀ ਅਤੇ ਸਪੇਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਸਪੇਨ ਨੇ ਆਪਣੇ ਲਾਕਡਾਊਨ ਨੂੰ 11 ਅਪ੍ਰੈਲ ਤੱਕ ਵਧਾ ਦਿੱਤਾ ਹੈ ਅਤੇ ਉਥੇ ਹੀ ਇਟਲੀ ਵਿਚ ਅਜੇ ਤੱਕ ਲਾਕਡਾਊਨ ਜਾਰੀ ਹੈ। ਸ਼ਨੀਵਾਰ ਨੂੰ (28 ਮਾਰਚ) ਇਟਲੀ ਵਿਚ 889 ਲੋਕਾਂ ਦੀ ਅਤੇ ਸਪੇਨ ਵਿਚ 844 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜਿਸ ਨਾਲ ਯੂਰਪ ਵਿਚ ਮੌਤਾਂ ਦਾ ਅੰਕਡ਼ਾ 20,000 ਤੋਂ ਪਾਰ ਪਹੁੰਚ ਗਿਆ ਹੈ।


Khushdeep Jassi

Content Editor

Related News