ਈਸ਼ਨਿੰਦਾ ਦੇ ਨਾਂ ''ਤੇ ਪਾਕਿ ''ਚ 31 ਲੋਕਾਂ ਨੂੰ ਸਜ਼ਾ

Wednesday, Feb 07, 2018 - 08:37 PM (IST)

ਈਸ਼ਨਿੰਦਾ ਦੇ ਨਾਂ ''ਤੇ ਪਾਕਿ ''ਚ 31 ਲੋਕਾਂ ਨੂੰ ਸਜ਼ਾ

ਪੇਸ਼ਾਵਰ— ਪਾਕਿਸਤਾਨ 'ਚ ਈਸ਼ਨਿੰਦਾ ਦੇ ਨਾਂ 'ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਤੇ ਮੌਤ ਦੇ ਘਾਟ ਉਤਾਰਨ ਦਾ ਸਿਲਸਿਲਾ ਜਾਰੀ ਹੈ। ਪੇਸ਼ਾਵਰ ਦੀ ਅਦਾਲਤ ਨੇ ਈਸ਼ਨਿੰਦਾ ਦੇ ਝੂਠੇ ਦੋਸ਼ਾਂ 'ਚ ਵਿਦਿਆਰਥੀ ਦੇ ਕਤਲ ਮਾਮਲੇ 'ਚ 31 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ 'ਚੋਂ ਇਕ ਦੀ ਮੌਤ, 5 ਨੂੰ ਉਮਰ ਕੈਦ ਤੇ ਹੋਰ 25 ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ 13 ਅਪ੍ਰੈਲ ਨੂੰ ਭੀੜ੍ਹ ਨੇ ਅਬਦੁਲ ਵਲੀ ਖਾਨ ਦੇ ਪਰੀਸਰ 'ਚ ਹੀ ਮਸ਼ਾਲ ਖਾਨ (23) ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਖਾਨ ਦੀ ਧਾਰਮਿਕ ਮਾਮਲਿਆਂ 'ਚ ਦਿਲਚਸਪੀ ਰਹਿੰਦੀ ਸੀ। ਉਨ੍ਹਾਂ ਨੂੰ ਧਰਮ ਤੇ ਰਾਜਨੀਤੀ ਨਾਲ ਜੁੜੇ ਵਿਵਾਦਿਤ ਮੁੱਦਿਆਂ 'ਤੇ ਬਹਿਸ ਕਰਨ ਚੰਗਾ ਲੱਗਦਾ ਸੀ।
ਉਨ੍ਹਾਂ ਦੀ ਹੱਤਿਆ ਤੋਂ ਬਾਅਦ ਦੇਸ਼ਭਰ 'ਚ ਈਸ਼ਨਿੰਦਾ ਕਾਨੂੰਨ ਦੀ ਗਲਤ ਵਰਤੋਂ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ। ਭਾਰੀ ਗਿਣਤੀ 'ਚ ਲੋਕਾਂ ਨੇ ਖਾਨ ਦੀ ਹੱਤਿਆ 'ਤੇ ਵਿਰੋਧ ਜ਼ਾਹਿਰ ਕੀਤਾ ਸੀ। ਬੀਤੇ ਸਾਲ ਦੇ ਆਖਿਰ 'ਚ ਅਦਾਲਤ ਨੇ ਇਸ ਮਾਮਲੇ 'ਚ ਸੰਬੰਧਿਤ 57 'ਚੋਂ 26 ਲੋਕਾਂ ਨੂੰ ਰਿਹਾਅ ਕਰ ਦਿੱਤਾ ਸੀ।
ਰਿਹਾਅ ਕੀਤੇ ਲੋਕਾਂ 'ਚ ਅਬਦੁਲ ਵਾਲੀ ਖਾਨ ਵੀਵੀ ਦੇ ਵਿਦਿਆਰਥੀ, ਅਧਿਆਪਕ ਤੇ ਅਧਿਕਾਰੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 2011 'ਚ ਪੰਜਾਬ ਸੂਬੇ ਦੇ ਗਵਰਨਰ ਸਲਮਾਨ ਤਾਸੀਰ ਨੇ ਈਸ਼ਨਿੰਦਾ ਕਾਨੂੰਨ ਨੂੰ ਹਟਾਉਣ ਦੇ ਪੱਖ 'ਚ ਆਵਾਜ਼ ਚੁੱਕੀਸੀ। ਇਸ 'ਤੇ ਉਨ੍ਹਾਂ ਦੇ ਬਾਡੀਗਾਰਡ ਨੇ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।


Related News