ਦੱਖਣੀ ਨਾਈਜੀਰੀਆ ''ਚ ਇਕ ਚਰਚ ''ਚ ਮਚੀ ਭਾਜੜ, 31 ਲੋਕਾਂ ਦੀ ਹੋਈ ਮੌਤ
Sunday, May 29, 2022 - 01:42 AM (IST)
ਅਬੂਜਾ-ਦੱਖਣੀ ਨਾਈਜੀਰੀਆ 'ਚ ਸ਼ਨੀਵਾਰ ਨੂੰ ਇਕ ਚਰਚ 'ਚ ਇਕ ਪ੍ਰੋਗਰਾਮ ਦੌਰਾਨ ਭਾਜੜ ਮਚਨ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 'ਲੋੜਵੰਦਾਂ ਨੂੰ ਉਮੀਦ ਦੇਣ' ਦੇ ਮਕੱਸਦ ਨਾਲ ਆਯੋਜਿਤ ਕੀਤਾ ਗਿਆ ਸੀ। ਰੀਵਰਸ ਸੂਬੇ 'ਚ ਪੁਲਸ ਬੁਲਾਰੇ ਗ੍ਰੇਸ ਇਰਿੰਜ-ਕੋਕੋ ਮੁਤਾਬਕ, 'ਕਿੰਗਰਸ ਅਸੈਂਬਲੀ ਪੇਨੇਟੇਕੋਸਟਲ ਚਰਚ' ਵੱਲੋਂ ਆਯੋਜਿਤ ਪ੍ਰੋਗਰਾਮ 'ਚ ਕਈ ਲੋਕ ਸ਼ਾਮਲ ਹੋਏ ਸਨ ਜੋ ਮਦਦ ਮੰਗ ਰਹੇ ਸਨ।
ਇਹ ਵੀ ਪੜ੍ਹੋ : NAS 2021 ਨੂੰ ਲੈ ਕੇ ਸਿੱਖਿਆ ਮੰਤਰੀ ਮੀਤ ਹੇਅਰ ਦਾ ਵੱਡਾ ਬਿਆਨ, ਕਹੀ ਇਹ ਗੱਲ
ਪ੍ਰੋਗਰਾਮ ਦੌਰਾਨ ਹੀ ਭਾਜੜ ਮਚ ਗਈ। ਕਈ ਪੀੜਤ ਚਰਚ ਵੱਲੋਂ ਆਯੋਜਿਤ ਪਰਉਪਕਾਰੀ ਸਾਲਾਨਾ ਪ੍ਰੋਗਰਾਮ 'ਸ਼ਾਪ ਫਾਰ ਫ੍ਰੀ' ਤੋਂ ਫਾਇਦਾ ਲੈਣ ਆਏ ਸਨ। ਨਾਈਜੀਰੀਆ 'ਚ ਅਜਿਹੇ ਪ੍ਰੋਗਰਾਮ ਅਕਸਰ ਹੁੰਦੇ ਰਹਿੰਦੇ ਹਨ। ਇਥੇ ਦੀ ਅੱਠ ਕਰੋੜ ਤੋਂ ਜ਼ਿਆਦਾ ਆਬਾਦੀ ਗਰੀਬੀ 'ਚ ਜਾ ਰਹੀ ਹੈ। ਪੁਲਸ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਪ੍ਰੋਗਰਾਮ ਸਵੇਰੇ 9 ਵਜੇ ਸ਼ੁਰੂ ਹੋਣਾ ਸੀ ਪਰ ਦਰਜਨਾਂ ਲੋਕ ਸਵੇਰੇ ਪੰਜ ਵਜੇ ਹੀ ਪਹੁੰਚ ਗਏ।
ਇਹ ਵੀ ਪੜ੍ਹੋ : ਵੱਡੀ ਖਬਰ : ਹਰਿਆਣਾ ਚੋਣਾਂ ਤੋਂ ਪਹਿਲਾਂ ਟੁੱਟਿਆ ਭਾਜਪਾ-ਜਜਪਾ ਦਾ ਗਠਜੋੜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ