ਅਜਬ-ਗਜ਼ਬ : ਇੰਡੋਨੇਸ਼ੀਆ ’ਚ ਅੱਜ ਵੀ ਮੌਜੂਦ ਹੈ 3,000 ਸਾਲ ਪੁਰਾਣਾ ਲੌਂਗ ਦਾ ਦਰੱਖਤ

Thursday, Mar 02, 2023 - 12:58 AM (IST)

ਜਕਾਰਤਾ (ਇੰਟ.) : ਲੌਂਗ ਦੀ ਵਰਤੋਂ ਹਰ ਘਰ ਦੀ ਰਸੋਈ 'ਚ ਹੁੰਦੀ ਹੈ। ਲੌਂਗ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਸਗੋਂ ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਲੌਂਗ ਦੀ ਵਰਤੋਂ ਦੰਦਾਂ ਦੇ ਦਰਦ ਤੇ ਗਲ਼ੇ ਦੀ ਖਰਾਸ਼ ਤੋਂ ਇਲਾਵਾ ਪੇਟ ਦਰਦ ਵਿੱਚ ਵੀ ਕੀਤੀ ਜਾਂਦੀ ਹੈ। ਅੱਜ ਭਾਵੇਂ ਲੌਂਗ ਨੇ ਪੂਰੀ ਦੁਨੀਆ 'ਚ ਆਪਣੀ ਪਛਾਣ ਬਣਾ ਲਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ 'ਚ ਪਹਿਲੀ ਵਾਰ ਲੌਂਗ ਦਾ ਦਰੱਖਤ ਕਿੱਥੇ ਉਗਾਇਆ ਗਿਆ ਸੀ? ਇਸ ਦੀ ਵਰਤੋਂ ਦੁਨੀਆ ’ਚ ਕਦੋਂ ਸ਼ੁਰੂ ਹੋਈ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਅੱਜ ਅਸੀਂ ਤੁਹਾਨੂੰ ਲੌਂਗ ਦੇ ਇਤਿਹਾਸ ਨਾਲ ਜੁੜੇ ਅਜਿਹੇ ਹੀ ਕੁਝ ਤੱਥਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ। ਦੱਸਿਆ ਜਾਂਦਾ ਹੈ ਕਿ ਲੌਂਗ ਦਾ ਇਤਿਹਾਸ ਲਗਭਗ 3 ਹਜ਼ਾਰ ਸਾਲ ਪੁਰਾਣਾ ਹੈ। ਓਦੋਂ ਪੂਰਬੀ ਏਸ਼ੀਆ ਦੇ ਕੁਝ ਟਾਪੂਆਂ ’ਤੇ ਸਿਰਫ ਲੌਂਗ ਦੇ ਹੀ ਦਰੱਖਤ ਹੋਇਆ ਕਰਦੇ ਸਨ। ਅਜਿਹਾ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਿਨਾਂ 'ਚ ਟਰਨੇਟ, ਟਿਡੋਰ ਅਤੇ ਉਸ ਦੇ ਕੁਝ ਟਾਪੂਆਂ ’ਤੇ ਲੌਂਗ ਦੇ ਦਰੱਖਤ ਪਾਏ ਜਾਂਦੇ ਸਨ।

ਇਹ ਵੀ ਪੜ੍ਹੋ : ਕੈਨੇਡੀਅਨ MP ਜਾਰਜ ਚਾਹਲ ਇੰਡੋ-ਪੈਸੀਫਿਕ ਰਣਨੀਤੀ ਨੂੰ ਵਧਾਉਣ ਪਹੁੰਚੇ ਭਾਰਤ, ਨਿਵੇਸ਼ ਨੂੰ ਲੈ ਕੇ ਪ੍ਰਗਟਾਈ ਇਹ ਇੱਛਾ

ਅਜਿਹਾ ਮੰਨਿਆ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਲੌਂਗ ਦਾ ਦਰੱਖਤ ਇੰਡੋਨੇਸ਼ੀਆ ਦੇ ਟਰਨੇਟ ਟਾਪੂ ’ਤੇ ਹੈ। ਇਹ 3000 ਸਾਲ ਪੁਰਾਣਾ ਹੈ। ਦੱਸ ਦੇਈਏ ਕਿ ਟਰਨੇਟ ਇਕ ਅਜਿਹਾ ਟਾਪੂ ਹੈ, ਜਿਥੇ ਜਵਾਲਾਮੁਖੀਆਂ ਦੀ ਭਰਮਾਰ ਹੈ, ਬਾਵਜੂਦ ਇਸ ਦੇ ਲੋਕ ਖੁਦ ਨੂੰ ਇਥੇ ਜਾਣ ਤੋਂ ਰੋਕ ਨਹੀਂ ਸਕਦੇ। ਇਸ ਟਾਪੂ ਦੀ ਖੂਬਸੂਰਤੀ ਬਾਕੀ ਟਾਪੂਆਂ ਤੋਂ ਹਟ ਕੇ ਹੈ। ਇਸ ਟਾਪੂ ’ਤੇ ਸਾਰੇ ਤਰ੍ਹਾਂ ਦੇ ਜੀਵ-ਜੰਤੂ ਪਾਏ ਜਾਂਦੇ ਹਨ। ਇਸ ਟਾਪੂ ’ਤੇ ਉੱਡਣ ਵਾਲੇ ਡੱਡੂ ਵੀ ਪਾਏ ਜਾਂਦੇ ਹਨ, ਜੋ ਤੁਹਾਡੇ ਮਨ ਨੂੰ ਮੋਹ ਲੈਣਗੇ।

PunjabKesari

ਇਹ ਵੀ ਪੜ੍ਹੋ : ਪੰਜਾਬ ਦਾ 22 ਦਿਨਾਂ ਦਾ ਬਜਟ ਸੈਸ਼ਨ, 13 ਦਿਨ ਛੁੱਟੀਆਂ, ਜਾਣੋ ਬਾਕੀ ਦਿਨਾਂ 'ਚ ਕੀ ਹੋਵੇਗਾ

ਕਿਹਾ ਜਾਂਦਾ ਹੈ ਕਿ ਜਦੋਂ ਟਰਨੇਟ ਅਤੇ ਟਿਡੋਰ ਦੇ ਸੁਲਤਾਨਾਂ ਨੂੰ ਲੌਂਗ ਦੇ ਕਾਰੋਬਾਰ ਤੋਂ ਬਹੁਤ ਸਾਰੀ ਦੌਲਤ ਮਿਲੀ ਤਾਂ ਉਹ ਆਪਣੇ-ਆਪ ਨੂੰ ਬਹੁਤ ਸ਼ਕਤੀਸ਼ਾਲੀ ਸਮਝਣ ਲੱਗ ਪਏ ਅਤੇ ਆਪਸ ਵਿੱਚ ਲੜਨ ਲੱਗ ਪਏ। ਇਸ ਦਾ ਫਾਇਦਾ ਉਠਾਉਂਦਿਆਂ ਅੰਗਰੇਜ਼ ਅਤੇ ਡੱਚ ਵਪਾਰੀਆਂ ਨੇ ਉਨ੍ਹਾਂ ਇਲਾਕਿਆਂ 'ਤੇ ਕਬਜ਼ਾ ਕਰ ਲਿਆ, ਜਿੱਥੇ ਵੱਡੀ ਮਾਤਰਾ ਵਿੱਚ ਲੌਂਗ ਮਿਲਦੇ ਸਨ। ਕਈ ਸਾਲਾਂ ਤੱਕ ਇਹ ਟਾਪੂ ਯੂਰਪੀਅਨ ਦੇਸ਼ਾਂ ਦੀਆਂ ਬਸਤੀਆਂ ਰਹੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News