30 ਸਾਲ ਛੋਟੀ ਪਤਨੀ ਨੂੰ ਤਲਾਕ ਦੇਣਗੇ 91 ਸਾਲ ਦੇ ਮੀਡੀਆ ਮੁਗਲ ਮਰਡੋਕ

06/23/2022 11:33:14 PM

ਇੰਟਰਨੈਸ਼ਨਲ ਡੈਸਕ : ਆਸਟ੍ਰੇਲੀਆਈ-ਅਮਰੀਕੀ ਬਿਜ਼ਨੈੱਸ ਟਾਈਕੂਨ ਅਤੇ ਮੀਡੀਆ ਮੁਗਲ ਦੇ ਨਾਂ ਨਾਲ ਦੁਨੀਆ ਭਰ ਵਿਚ ਮਸ਼ਹੂਰ ਰੂਪਰਟ ਮਰਡੋਕ ਇਕ ਵਾਰ ਫਿਰ ਤੋਂ ਤਲਾਕ ਲੈਣ ਜਾ ਰਹੇ ਹਨ। 6 ਸਾਲ ਪਹਿਲਾਂ ਮਰਡੋਕ ਚੌਥੀ ਵਾਰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਅਮਰੀਕੀ ਮੀਡੀਆ ਦੀ ਇਕ ਖਬਰ ਮੁਤਾਬਕ 91 ਸਾਲਾ ਮੀਡੀਆ ਟਾਈਕੂਨ ਰੂਪਰਟ ਮਰਡੋਕ ਨੇ ਮਾਡਲ ਐਕਟਰ ਪਤਨੀ ਜੇਲੀ ਹਾਲ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦੋਵੇਂ 6 ਸਾਲ ਦੇ ਆਪਣੇ ਵਿਆਹ ਨੂੰ ਤੋੜਨ ਜਾ ਰਹੇ ਹਨ ਅਤੇ ਜਲਦ ਹੀ ਤਲਾਕ ਦੀ ਅਰਜ਼ੀ ਦਾਖਲ ਕਰਨਗੇ। 91 ਸਾਲਾ ਮੀਡੀਆ ਮੁਗਲ ਰੁਪਰਟ ਮਰਡੋਕ ਨੇ 65 ਸਾਲ ਦੀ ਮਾਡਲ ਨਾਲ 2016 ਵਿਚ ਵਿਆਹ ਕੀਤਾ ਸੀ।

ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ
ਦੱਸ ਦਈਏ ਕਿ ਰੂਪਰਟ ਮਰਡੋਕ 14 ਬਿਲੀਅਨ ਜਾਇਦਾਦ ਦੇ ਮਾਲਕ ਹਨ। ਅਜਿਹੇ ਵਿਚ ਉਨ੍ਹਾਂ ਦਾ ਇਹ ਤਲਾਕ ਦੁਨੀਆ ਦੇ ਸਭ ਤੋਂ ਮਹਿੰਗੇ ਤਲਾਕ ’ਚੋਂ ਇਕ ਹੋ ਸਕਦਾ ਹੈ। ਹਾਲਾਂਕਿ ਮਰਡੋਕ ਵੱਲੋਂ ਪਤਨੀ ਜੇਰੀ ਹਾਲ ਨੂੰ ਤਲਾਕ ਦੇਣ ਦੇ ਬਦਲੇ ਵਿਚ ਕਿਸੇ ਵੀ ਤਰ੍ਹਾਂ ਦੀ ਰਕਮ ਦੇਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਹੁਣ ਤੱਕ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਅਮੇਜ਼ਨ ਦੇ ਫਾਊਂਡਰ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ’ਚੋਂ ਇਕ ਜੈੱਫ ਬੇਜੋਸ ਦਾ ਹੈ। ਜੈੱਫ ਬੇਜੋਸ ਦੀ ਪਤਨੀ ਮੈਕੇਂਜੀ ਬੇਜੋਸ ਨੂੰ ਤਲਾਕ ਦੇਣ ’ਤੇ 38 ਅਰਬ ਡਾਲਰ ਭਾਵ ਲੱਗਭਗ 2.6 ਲੱਖ ਕਰੋੜ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।

ਪਹਿਲਾਂ ਛੱਡ ਚੁੱਕੇ ਹਨ ਤਿੰਨ ਪਤਨੀਆਂ
ਇਹ ਰੂਪਰਟ ਮਰਡੋਕ ਦਾ ਚੌਥਾ ਵਿਆਹ ਸੀ। ਉਨ੍ਹਾਂ ਦਾ ਪਹਿਲਾ ਵਿਆਹ ਪੈਟ੍ਰਿਸੀਆ ਬੁਕਰ ਨਾਲ ਹੋਇਆ ਸੀ, ਜੋ 1956 ਤੋਂ 1967 ਤੱਕ ਕਾਮਯਾਬ ਰਿਹਾ ਸੀ। ਇਸ ਤੋਂ ਬਾਅਦ ਮਰਡੋਕ ਨੇ ਦੂਸਰਾ ਵਿਆਹ ਅੰਨਾ ਮਾਰੀਆ ਟੋਰਵ ਨਾਲ ਕਰਵਾਇਆ, ਜੋ 1967 ਤੋਂ 1999 ਤੱਕ ਕਾਇਮ ਸੀ। ਮੀਡੀਆ ਮੁਗਲ ਨੇ ਤੀਸਰਾ ਵਿਆਹ 1999 ਵਿਚ ਵੇਂਡੀ ਦੇਂਗ ਨਾਲ ਕੀਤਾ ਸੀ, ਜੋ 2013 ਤੱਕ ਸਲਾਮਤ ਰਿਹਾ। ਫਿਰ ਰੂਪਰਟ ਮਰਡੋਕ ਨੇ 2016 ਵਿਚ ਜੇਰੀ ਹਾਲ ਵਿਚ ਵਿਆਹ ਕਰਵਾਇਆ, ਜੋ ‘ਬੈਟਮੈਨ’ ਅਤੇ ‘ਦਿ ਗ੍ਰੈਜੂਏਟ’ ਵਰਗੀਆਂ ਹਾਲੀਵੁੱਡ ਫਿਲਮਾਂ ’ਚ ਕੰਮ ਕਰ ਚੁੱਕੀ ਹੈ। ਇਨ੍ਹਾਂ ਚਾਰਾਂ ਵਿਆਹਾਂ ਤੋਂ ਉਸ ਦੀਆਂ 10 ਔਲਾਦਾਂ ਹਨ।


Manoj

Content Editor

Related News