ਅਫਗਾਨਿਸਤਾਨ ''ਚ ਗਲਤੀ ਨਾਲ ਹੋਏ ਬੰਬ ਧਮਾਕੇ ''ਚ 30 ਤਾਲਿਬਾਨੀ ਅੱਤਵਾਦੀ ਢੇਰ
Friday, Aug 11, 2017 - 09:09 PM (IST)

ਕਾਬੁਲ— ਅਫਗਾਨਿਸਤਾਨ ਦੇ ਫਰਾਹ ਸੂਬੇ 'ਚ ਅਚਾਨਕ ਹੋਏ ਧਮਾਕੇ 'ਚ ਘੱਟੋ-ਘੱਟ 30 ਤਾਲੀਬਾਨੀ ਅੱਤਵਾਦੀ ਮਾਰੇ ਗਏ, ਇੱਕ ਅਧਿਕਾਰੀ ਨੇ ਇਸਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਧਮਾਕਾ ਬਾਲਿਆ ਬੁਲਕ ਜ਼ਿਲੇ ਦੇ ਪੇਵਾ ਪਾਸਾਵ ਇਲਾਕੇ 'ਚ ਹੋਇਆ।ਅਫਗਾਨਿਸਤਾਨ ਦੇ ਪਕਤੀਆ ਸੂਬੇ 'ਚ ਇਨੀਂ ਦਿਨੀਂ ਸੁਰੱਖਿਆ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਭਿਆਨਕ ਗੋਲਾਬਾਰੀ ਚੱਲ ਰਹੀ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਸਰਕਾਰੀ ਸੁਰੱਖਿਆ ਫੋਰਸਾਂ ਦੀ ਹਾਲਤ ਦਾ ਪਤਾ ਕਰ ਉਨ੍ਹਾਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ।ਉਨ੍ਹਾਂ ਨੇ ਦੱਸਿਆ ਜਿਵੇਂ ਹੀ ਅੱਤਵਾਦੀ ਹਮਲੇ ਲਈ ਤਿਆਰ ਹੋ ਰਹੇ ਸਨ, ਉਂਜ ਹੀ ਇੱਕ ਆਤਮਘਾਤੀ ਹਮਲਾਵਰ ਜਿੰਨੇ ਜੈਕੇਟ 'ਤੇ ਧਮਾਕਾਖੇਜ਼ ਸਮੱਗਰੀ ਲਗਾਈ ਹੋਈ ਸੀ। ਉਹ ਸਮੇਂ ਤੋਂ ਪਹਿਲਾਂ ਐਕਟੀਵੇਟ ਹੋ ਗਿਆ। ਇਸ ਤੋਂ ਕੁਝ ਹੀ ਸਮੇਂ ਬਾਅਦ ਉੱਥੇ ਧਮਾਕਾ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਕਾਫ਼ੀ ਜਬਰਦਸਤ ਸੀ।ਇਸ 'ਚ ਕਈ ਅੱਤਵਾਦੀ ਜਖ਼ਮੀ ਹੋ ਗਏ ਹਨ।ਦੱਸ ਦਈਏ ਕਿ ਅਪ੍ਰੈਲ ਤੋਂ ਅਫਗਾਨਿਸਤਾਨ ਸਰਕਾਰ ਨੇ ਅੱਤਵਾਦੀ ਰੋਕੂ ਮਿਸ਼ਨ ਸ਼ੁਰੂ ਕੀਤਾ ਹੈ,ਜਿਸ 'ਚ ਅਣਗਿਣਤ ਲੋਕ ਮਾਰੇ ਗਏ ਅਤੇ ਜਖ਼ਮੀ ਹੋਏ ਹਨ।ਉਦੋਂ ਤੋਂ ਤਾਲੀਬਾਨੀ ਅੱਤਵਾਦੀ ਕਾਫ਼ੀ ਹਮਲਾਵਰ ਹੋ ਗਏ ਹਨ।ਈਰਾਨ ਦੀ ਸਰਹੱਦ ਦੇ ਕੰਡੇ ਵਸੇ ਸੂਬੇ 'ਚੋਂ ਲੰਘੇ ਸਾਲਾਂ ਦੌਰਾਨ ਸੁਰੱਖਿਆ ਫੋਰਸਾਂ ਅਤੇ ਤਾਲੀਬਾਨੀ ਅੱਤਵਾਦੀਆਂ ਵਿਚਾਲੇ ਕਈ ਖੂਨੀ ਸੰਘਰਸ਼ ਦੇ ਦ੍ਰਿਸ਼ ਦੇਖਣ ਨੂੰ ਮਿਲੇ ਹਨ।