ਓਟਾਵਾ ''ਚ 85 ਫੀਸਦੀ ਲੋਕ ਦੇ ਚੁੱਕੇ ਨੇ ਕੋਰੋਨਾ ਵਾਇਰਸ ਨੂੰ ਮਾਤ
Sunday, Sep 06, 2020 - 12:36 PM (IST)
ਓਟਾਵਾ- ਸ਼ਨੀਵਾਰ ਨੂੰ ਓਟਾਵਾ ਵਿਚ ਕੋਰੋਨਾ ਵਾਇਰਸ ਦੇ ਇਸ ਮਹੀਨੇ ਵਿਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਓਟਾਵਾ ਵਿਚ ਇਕ ਦਿਨ ਵਿਚ ਸਭ ਤੋਂ ਵੱਧ ਮਾਮਲੇ ਦਰਜ ਹੋਣ ਨਾਲ ਮਾਹਰਾਂ ਦੀ ਚਿੰਤਾ ਵੱਧ ਗਈ ਹੈ। ਹਾਲਾਂਕਿ ਇੱਥੇ 85 ਫੀਸਦੀ ਲੋਕ ਸਿਹਤਯਾਬ ਵੀ ਹੋ ਚੁੱਕੇ ਹਨ।
ਇੱਥੇ 21 ਅਗਸਤ ਨੂੰ 36 ਮਾਮਲੇ ਦਰਜ ਹੋਏ ਸਨ ਅਤੇ ਇਸ ਤੋਂ ਬਾਅਦ 30 ਤੋਂ ਘੱਟ ਹੀ ਮਾਮਲੇ ਦਰਜ ਹੋ ਰਹੇ ਸਨ। ਓਟਾਵਾ ਪਬਲਿਕ ਹੈਲਥ ਨੇ ਦੱਸਿਆ ਕਿ ਸ਼ਨੀਵਾਰ ਨੂੰ 30 ਮਾਮਲੇ ਸਾਹਮਣੇ ਆਏ ਹਨ । ਉਨ੍ਹਾਂ ਦੱਸਿਆ ਕਿ ਅੱਧੇ ਤੋਂ ਜ਼ਿਆਦਾ ਕੋਰੋਨਾ ਪੀੜਤਾਂ ਦੀ ਉਮਰ 30 ਤੋਂ ਘੱਟ ਹੈ। ਇਸ ਦਾ ਭਾਵ ਕਿ ਨੌਜਵਾਨ ਵਰਗ ਵਧੇਰੇ ਕੋਰੋਨਾ ਦਾ ਸ਼ਿਕਾਰ ਹੋਇਆ ਹੈ।
ਕੋਰੋਨਾ ਵਾਇਰਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ 3,052 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਹਾਲਾਂਕਿ ਇਸ ਵਿਚੋਂ 85 ਫੀਸਦੀ ਭਾਵ 2,585 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇੱਥੇ ਇਸ ਸਮੇਂ 200 ਤੋਂ ਵੱਧ ਕਿਰਿਆਸ਼ੀਲ ਮਾਮਲੇ ਹਨ ਅਤੇ 267 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਵਿਚ 8 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਕ ਵਿਅਕਤੀ ਆਈ. ਸੀ. ਯੂ. ਵਿਚ ਭਰਤੀ ਹੈ।