ਵੈਨਕੂਵਰ ਪੁਲਸ 'ਚ ਹਫੜਾ-ਦਫੜੀ, 3 ਅਧਿਕਾਰੀ ਕੋਰੋਨਾ ਪਾਜ਼ੀਟਿਵ

08/08/2020 1:04:13 PM

ਵੈਨਕੂਵਰ— ਕੋਰੋਨਾ ਵਾਇਰਸ ਨਾਲ ਪੁਲਸ ਦੇ ਤਿੰਨ ਅਧਿਕਾਰੀ ਸੰਕ੍ਰਮਿਤ ਹੋਣ ਨਾਲ ਵੈਨਕੂਵਰ ਪੁਲਸ 'ਚ ਹਫੜਾ-ਦਫ਼ੜੀ ਮਚ ਗਈ ਹੈ।

ਵੈਨਕੂਵਰ ਪੁਲਸ ਯੂਨੀਅਨ ਦੇ ਪ੍ਰਧਾਨ ਰਾਲਫ ਕੈਸਰਸ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਤਿੰਨ ਅਧਿਕਾਰੀਆਂ ਨੂੰ ਵਾਇਰਸ ਹੋ ਗਿਆ ਹੈ ਅਤੇ ਇਸ ਘਟਨਾ ਦੇ ਨਤੀਜੇ ਵਜੋਂ ਦੋ ਗਸ਼ਤ ਟੀਮਾਂ ਨੂੰ ਇਕਾਂਤਵਾਸ ਹੋਣਾ ਪੈ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਇਕ ਪਾਰਟੀ 'ਚ 100 ਤੋਂ ਵੱਧ ਲੋਕ ਇਕੱਠੇ ਹੋਏ ਸਨ, ਜਿੱਥੇ ਇਨ੍ਹਾਂ ਪੁਲਸ ਮੁਲਾਜ਼ਮਾਂ ਨੂੰ ਇਕ ਸ਼ਿਕਾਇਤ 'ਤੇ ਜਾਣਾ ਪਿਆ ਸੀ। ਹਾਲਾਂਕਿ, ਵੈਨਕੂਵਰ ਪੁਲਸ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਦਿੱਤੀ ਹੈ। ਸੂਤਰਾਂ ਮੁਤਾਬਕ, ਪਾਰਟੀ 25 ਜੁਲਾਈ ਦੀ ਰਾਤ ਨੂੰ ਵੈਨਕੂਵਰ ਸ਼ਹਿਰ ਦੇ ਰਿਚਰਡਸ ਸਟ੍ਰੀਟ ਦੇ ਇਕ ਇਲਾਕੇ 'ਚ ਹੋਈ ਸੀ। ਉਨ੍ਹਾਂ ਕਿਹਾ ਰੌਲੇ-ਰੱਪੇ ਦੀ ਸ਼ਿਕਾਇਤ ਕਾਰਨ ਅਧਿਕਾਰੀਆਂ ਨੂੰ ਸ਼ੁਰੂ 'ਚ ਉੱਥੇ ਬੁਲਾਇਆ ਗਿਆ ਸੀ। ਵੈਨਕੂਵਰ ਪੁਲਸ ਵਿਭਾਗ ਨੇ ਪੁਸ਼ਟੀ ਕੀਤੀ ਕਿ ਤਿੰਨ ਅਧਿਕਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਪਰ ਹਾਲਾਤ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

ਤਾਨੀਆ ਵਿਸਿਨਟਿਨ ਨੇ ਕਿਹਾ, “ਪੁਲਸ ਅਧਿਕਾਰੀਆਂ ਨੂੰ ਵਾਇਰਸ ਕਿਵੇਂ ਹੋਇਆ, ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੀ।'' ਵਿਸਿਨਟਿਨ ਨੇ ਅੱਗੇ ਕਿਹਾ ਕਿ ਦੋ ਗਸ਼ਤ ਟੀਮਾਂ ਨੂੰ ਘਰ 'ਚ ਸਵੈ-ਅਲੱਗ-ਥਲੱਗ ਰਹਿਣ ਲਈ ਭੇਜਿਆ ਗਿਆ ਹੈ ਕਿਉਂਕਿ ਉਹ ਉਨ੍ਹਾਂ ਮੈਂਬਰਾਂ ਦੇ ਸੰਪਰਕ 'ਚ ਆਏ ਸਨ ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ।


Sanjeev

Content Editor

Related News